The Summer News
×
Friday, 17 May 2024

ਹਾਲੀਵੁੱਡ ਫਿਲਮ ‘heart of stone’ ਦਾ ਟ੍ਰੇਲਰ ਹੋਇਆ ਰਿਲੀਜ਼, ਆਲੀਆ ਭੱਟ ਦੀ ਆ ਰਹੀ ਪਹਿਲੀ ਮੱਜ਼ੇਦਾਰ Hollywood Movie

ਚੰਡੀਗੜ੍ਹ :  ਆਲੀਆ ਭੱਟ ਬਾਲੀਵੁੱਡ ਜਗਤ ਦੀ ਸਭ ਤੋਂ ਵਧੀਆ ਅਦਾਕਾਰਾ ਹੈ। ਉਸ ਨੇ ਬਹੁਤ ਛੋਟੀ ਉਮਰ ਵਿੱਚ ਆਪਣੇ ਕਰੀਅਰ ਵਿੱਚ ਸਫਲਤਾ ਹਾਸਲ ਕੀਤੀ। ਅਦਾਕਾਰਾ ਹਮੇਸ਼ਾ ਹੀ ਆਪਣੀ ਫਿਟਨੈੱਸ ਅਤੇ ਖੂਬਸੂਰਤੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਸਨੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਹਰ ਫਿਲਮ 'ਚ ਵੱਖਰੀ ਭੂਮਿਕਾ ਨਿਭਾਈ। ਫੈਨਜ਼ ਉਸ ਦੀ ਐਕਟਿੰਗ ਦੇ ਕਾਫੀ ਪ੍ਰਸ਼ੰਸਕ ਹਨ। ਹਾਲ ਹੀ 'ਚ ਉਨ੍ਹਾਂ ਨੇ ਪਹਿਲੀ ਵਾਰ ਹਾਲੀਵੁੱਡ ਫਿਲਮ 'ਚ ਕੰਮ ਕੀਤਾ ਹੈ। ਮੀਡੀਆ ਸੂਤਰਾਂ ਮੁਤਾਬਕ ਆਲੀਆ ਪਹਿਲੀ ਵਾਰ ਕਿਸੇ ਹਾਲੀਵੁੱਡ ਫਿਲਮ 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਈ ਹੈ।


7-1


ਦਸ ਦਈਏ ਕਿ ਉਨ੍ਹਾਂ ਦੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਗੈਲ ਗਡੋਟ ਅਤੇ ਜੇਨੀ ਡੋਰਨਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਮਿਸ਼ਨ ਨੂੰ ਅੰਜਾਮ ਦੇਣ ਲਈ ਕਈ ਮੁਸੀਬਤਾਂ ਵਿੱਚੋਂ ਲੰਘਦੀ ਹੈ। ਫਿਲਮ ਦੇ ਡਾਇਲਾਗਸ ਸ਼ਾਨਦਾਰ ਹਨ। ਇੰਨਾ ਹੀ ਨਹੀਂ, ਅਦਾਕਾਰਾ ਨੇ ਆਲੀਆ ਭੱਟ ਦੇ ਨਾਲ 'ਹਾਰਟ ਆਫ ਸਟੋਨ' ਦਾ ਟ੍ਰੇਲਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਹ ਕੁਝ ਸੀਨਜ਼ 'ਚ ਕਿਵੇਂ ਨਜ਼ਰ ਆ ਰਹੀ ਹੈ। ਵਿਲੇਨ ਦੇ ਕਿਰਦਾਰ 'ਚ ਆਲੀਆ ਕਾਫੀ ਦਮਦਾਰ ਨਜ਼ਰ ਆ ਰਹੀ ਹੈ।


7-2


ਉਸ ਦੀ ਅਦਾਕਾਰੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੀਆ ਭੱਟ ਨੇ ਪ੍ਰੈਗਨੈਂਸੀ ਦੌਰਾਨ ਫਿਲਮ ਦੀ ਸ਼ੂਟਿੰਗ ਕੀਤੀ ਸੀ। ਉਹ ਪਹਿਲੀ ਵਾਰ ਕਿਸੇ ਹਾਲੀਵੁੱਡ ਫਿਲਮ 'ਚ ਕੰਮ ਕਰ ਰਹੀ ਹੈ। ਇਹ ਫਿਲਮ ਅਦਾਕਾਰਾ ਲਈ ਬਹੁਤ ਖਾਸ ਹੈ। ਦੱਸ ਦੇਈਏ ਕਿ ਆਲੀਆ ਭੱਟ ਇਸ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਗਈ ਸੀ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸਨ। ਉਨ੍ਹਾਂ ਨੇ ਫਿਲਮ ਦੀ ਹੋਰ ਸਟਾਰ ਕਾਸਟ ਦੇ ਨਾਲ ਫਿਲਮ ਦਾ ਟ੍ਰੇਲਰ ਲਾਂਚ ਕੀਤਾ। ਆਲੀਆ ਨੇ ਹਾਲੀਵੁੱਡ 'ਚ ਕੰਮ ਕਰਨਾ ਬੇਹੱਦ ਖਾਸ ਦੱਸਿਆ। ਅਦਾਕਾਰਾ ਨੇ ਕਿਹਾ ਕਿ ਐਕਸ਼ਨ ਸੀਨਜ਼ ਦੀ ਸ਼ੂਟਿੰਗ ਦੌਰਾਨ ਹਰ ਕੋਈ ਉਸ ਦੀਆਂ ਜ਼ਰੂਰਤਾਂ ਦਾ ਬਹੁਤ ਧਿਆਨ ਰੱਖਦਾ ਹੈ। ਦੂਜੇ ਪਾਸੇ ਅਦਾਕਾਰਾ ਦੀ ਇੱਕ ਹੋਰ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵੀ ਰਿਲੀਜ਼ ਹੋਣ ਜਾ ਰਹੀ ਹੈ।


(Sonam Malhotra)

Story You May Like