The Summer News
×
Friday, 17 May 2024

Happy Birthday CarryMinati : ਜਾਣੋ ਮਸ਼ਹੂਰ ਯੂਟਿਊਬਰ ਦੇ ਇਸ ਅਦਭੁਤ ਸਫਰ ਦੇ ਬਾਰੇ

ਚੰਡੀਗੜ੍ਹ : ਮਸ਼ਹੂਰ ਯੂਟਿਊਬਰ ਕੈਰੀ ਮਿਨਾਤੀ ਅਜਿਹਾ ਨਾਮ ਹੈ ਜਿਸ ਨੂੰ ਬੱਚਾ- ਬੱਚਾ ਜਾਣਦਾ ਹੈ। ਦਸ ਦਈਏ ਕਿ ਕੈਰੀ ਮਿਨਾਤੀ ਨੇ ਆਪਣੀ ਪਹਿਚਾਣ ਯੂ-ਟਿਊਬ ਦੇ ਦੌਰਾਨ ਬਣਾਈ ਹੈ। ਕੈਰੀ ਮਿਨਾਤੀ ਨੇ ਯੂ-ਟਿਊਬ ਉਤੇ ਆਪਣੀ ਮਿਹਨਤ ਨਾਲ ਇੰਨਾ ਜ਼ਿਆਦਾ ਨਾਮ ਕੰਮਾਂ ਲਿਆ ਹੈ ਕਿ ਉਸ ਨੂੰ ਹਰ ਅਦਾਕਾਰ ਵੀ ਜਾਣਦਾ ਹੋਵੇਗਾ। ਇਸ ਦੇ Vlogs ਅਤੇ Memes ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੁੰਦੇ ਹਨ।  ਕੈਰੀ ਮਿਨਾਤੀ ਦੀ ਉਮਰ ਮਹਿਜ਼ 24 ਸਾਲ ਹੈ, ਇੰਨੀ ਛੋਟੀ ਉਮਰ ਵਿੱਚ ਇੰਨਾ ਜ਼ਿਆਦਾ ਨਾਮ ਕਮਾਉਣਾ ਬਹੁਤ ਵੱਡੀ ਗੱਲ ਹੈ। ਦਸ ਦਈਏ ਕਿ ਕੈਰੀ ਮਿਨਾਤੀ ਦੇ YouTube 'ਤੇ 38.9 ਮਿਲੀਅਨ Subscribers ਹਨ। ਕੈਰੀ ਮਿਨਾਤੀ ਕਰੋੜਾਂ ਵਿੱਚ ਕਮਾਈ ਕਰਦਾ ਹੈ।


7-1


ਕੈਰੀ ਮਿਨਾਤੀ ਦਾ ਅਸਲੀ ਨਾਮ ਇਹ ਹੈ


ਕੈਰੀ ਮਿਨਾਤੀ ਦਾ ਅਸਲੀ ਨਾਮ ਅਜੇ ਨਾਗਰ ਹੈ। ਦਸ ਦਈਏ ਕਿ ਕੈਰੀ ਦਾ ਜਨਮ 12 ਜੂਨ 1999 ਨੂੰ ਹੋਇਆ ਅਤੇ ਉਹ ਫਰੀਦਾਬਾਦ ਦਾ ਰਹਿਣ ਵਾਲਾ ਹੈ। ਅਜੇ (ਕੈਰੀ) ਪੜਾਈ ਵਿੱਚ ਵਧੀਆ ਨਹੀਂ ਸੀ, ਉਸ ਦਾ ਸ਼ੁਰੂ ਤੋਂ ਹੀ interest ਕੁਝ ਵੱਖ ਕਰਨ ‘ਚ ਸੀ। ਕੈਰੀ ਨੇ Youtube ਰਾਹੀ ਆਪਣੀ ਜਾਣ ਪਛਾਣ ਬਣਾਈ। ਉਸ ਨੇ ਇੰਨਾ ਨਾਮ ਕਮਾਇਆ ਕਿ ਉਹ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।


7-4


ਪਹਿਲਾ ਯੂਟਿਊਬ ਚੈਨਲ ਇਸ ਸਮੇਂ ਬਣਾਇਆ ਸੀ


ਅਜੇ ਨਾਗਰ (ਕੈਰੀ ਮਿਨਾਤੀ) ਨੂੰ ਬਚਪਨ ਤੋਂ ਹੀ ਪੜਨ ਦਾ ਸੌਂਕ ਨਹੀਂ ਸੀ, ਉਸ ਨੂੰ ਜ਼ਿਆਦਾਤਰ ਦਿਲਚਸਪੀ ਖੇਡਾਂ ਵਿੱਚ ਜਿਵੇਂ ਕਿ ਫੁੱਟਵਾਲ ਵਿੱਚ ਸੀ। ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਸ ਨੇ ਆਪਣਾ ਇਕ Youtube ਉਤੇ ਇਕ ਚੈਨਲ ਬਣਾਇਆ। 11 ਸਾਲ ਦੀ ਉਮਰ ਵਿੱਚ, ਉਸਨੇ YouTube 'ਤੇ Stealthfearzz ਨਾਮ ਦਾ ਇੱਕ ਚੈਨਲ ਬਣਾਇਆ, ਜਿਸ ਤੋਂ ਬਾਅਦ ਜਦ ਉਹ ਮਸ਼ਹੂਰ ਹੋਣ ਲੱਗਾ ਤਾਂ ਉਸ ਨੇ ਆਪਣਾ Youtube ਚੈਨਲ ਦਾ ਨਾਮ ਬਦਲ ਦਿੱਤਾ।  ਅਜੇ ਨੇ ਆਪਣਾ Content ਵੀ ਦਰਸ਼ਕਾਂ ਦੇ interest ਦੇ ਹਿਸਾਬ ਨਾਲ ਬਣਾਉਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਫਿਰ ਕੀ ਸੀ ਉਹ ਕਾਫੀ ਮਸ਼ਹੂਰ ਹੋ ਗਿਆ ਹੈ।


7-2


ਕਰੋੜਾ ਵਿੱਚ ਹੈ ਕਮਾਈ


ਕੈਰੀ ਮਿਨਾਤੀ ਦੀ ਇੰਨੀ ਕਮਾਈ ਕਰ ਲੈਂਦਾ ਹੈ ਕਿ ਜਾਣ ਕੇ ਹੈਰਾਨ ਜਾਓਗੇ। ਉਹ ਆਪਣੇ ਯੂਟਿਊਬ ਵੀਡੀਓਜ਼ ਦੀ ਮਦਦ ਨਾਲ ਹਰ ਮਹੀਨੇ 25-30 ਲੱਖ ਰੁਪਏ ਕਮਾ ਲੈਂਦਾ ਹੈ। ਉਸ ਦੀ ਸਾਲਾਨਾ ਆਮਦਨ 3-4 ਕਰੋੜ ਰੁਪਏ ਹੈ। ਉਸ ਦੀ ਕੁੱਲ ਜਾਇਦਾਦ ਲਗਭਗ 35 ਕਰੋੜ ਰੁਪਏ ਹੈ।


 

Story You May Like