The Summer News
×
Friday, 17 May 2024

ਸੂਬੇ 'ਚ ਇੰਡਸਟਰੀ ਦੇ ਵਿਕਾਸ 'ਚ ਸਰਕਾਰ ਦੀ ਹੁੰਦੀ ਹੈ ਅਹਿਮ ਭੂਮਿਕਾ : ਵਪਾਰੀ ਸੰਜੇ ਬਾਂਸਲ

ਪਟਿਆਲਾ, 4 ਮਈ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸਨਅੱਤ ਨੂੰ ਉਤਸ਼ਾਹਿਤ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਬੰਬਈ ਤੋਂ ਆਏ ਟਰੂ ਇਸਪਾਤ ਐਲ.ਐਲ.ਪੀ. ਦੇ ਮਾਲਕ ਸੰਜੇ ਬਾਂਸਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇੰਡਸਟਰੀ ਲਗਾਉਣ ਲਈ ਕੀਤੀ ਜਾ ਰਹੀ ਮਦਦ ਸਦਕਾ ਜੇ.ਐਸ.ਡਬਲਯੂ ਵਰਗੀ ਵੱਡੀ ਇੰਡਸਟਰੀ ਨੇ ਪੰਜਾਬ 'ਚ ਵੱਡਾ ਨਿਵੇਸ਼ ਕੀਤਾ ਹੈ ਜੋ ਇਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਸਹੀ ਸੇਧ ਦੇਵੇਗਾ।


ਸੰਜੇ ਬਾਂਸਲ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਵੱਲੋਂ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇੰਡਸਟਰੀ ਨੂੰ ਲਿਆਂਦਾ ਜਾ ਰਿਹਾ ਹੈ, ਜੋ ਚੰਗਾ ਕਦਮ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਡਸਟਰੀ ਦੀ ਗਰੋਥ 'ਚ ਸਰਕਾਰ ਦੀ ਵੱਡੀ ਭੂਮਿਕਾ ਹੁੰਦੀ ਹੈ ਤੇ ਪੰਜਾਬ ਸਰਕਾਰ ਇਸ ਖੇਤਰ 'ਚ ਬਾਖੂਬੀ ਕੰਮ ਕਰ ਰਹੀ ਹੈ ਤੇ ਸਾਡੇ ਵਰਗੇ ਬਾਹਰਲੇ ਸੂਬਿਆਂ ਦੇ ਵਪਾਰੀਆਂ 'ਚ ਵੀ ਨਿਵੇਸ਼ ਕਰਨ ਦਾ ਹੌਸਲਾ ਵਧਦਾ ਹੈ।


ਇਸ ਮੌਕੇ ਲੁਧਿਆਣਾ ਤੇ ਜਲੰਧਰ ਦੇ ਵਪਾਰੀ ਹਰਵਿੰਦਰ ਸਿੰਘ ਨੇ ਕਿਹਾ ਕਿ ਜੇ.ਐਸ.ਡਬਲਯੂ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਯੂਨਿਟ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੇ ਵਪਾਰੀਆਂ 'ਚ ਨਵੀਂ ਊਰਜਾ ਪੈਦਾ ਕੀਤੀ ਹੈ ਕਿਉਂਕਿ ਕਿਸੇ ਸੂਬੇ ਦਾ ਮੁਖੀ ਜਦ ਆਪ ਮੂਹਰੇ ਹੋ ਕੇ ਇੰਡਸਟਰੀ ਦਾ ਸਵਾਗਤ ਕਰਦਾ ਹੈ ਤਾਂ ਉਸ ਸੂਬੇ 'ਚ ਵਪਾਰੀਆਂ ਨੂੰ ਨਿਵੇਸ਼ ਕਰਨ ਦਾ ਹੌਸਲਾ ਵੀ ਮਿਲਦਾ ਹੈ। ਉਨ੍ਹਾਂ ਕਿਹਾ ਰਾਜਪੁਰੇ 'ਚ 12 ਏਕੜ 'ਚ ਲੱਗਿਆ ਇਹ ਪਲਾਂਟ ਕੇਵਲ ਇਥੇ ਹੀ 600 ਨੌਕਰੀਆਂ ਪੈਦਾ ਨਹੀਂ ਕਰੇਗਾ ਸਗੋਂ ਵੱਖ ਵੱਖ ਜ਼ਿਲ੍ਹਿਆਂ 'ਚ ਕਲਰ ਕੋਟਿੰਗ ਨਾਲ ਸਬੰਧਤ ਇੰਡਸਟਰੀ 'ਚ ਰੋਜ਼ਗਾਰ ਦੇ ਮੌਕੇ ਵਧਣਗੇ।

Story You May Like