The Summer News
×
Friday, 17 May 2024

ਭਾਰਤੀ ਰੇਲਵੇ ਯਾਤਰੀਆਂ ਲਈ ਖੁਸ਼ਖਬਰੀ,ਹੁਣ ਤੁਸੀਂ ਸਭ ਤੋਂ ਘੱਟ ਕੀਮਤ 'ਚ ਘੁੰਮ ਪਾਓਗੇ Foreign Trip..!!

ਚੰਡੀਗੜ੍ਹ : ਦੱਸ ਦੇਈਏ ਕਿ ਭਾਰਤੀ ਰੇਲਵੇ ਯਾਤਰੀਆਂ ਨੂੰ ਕਈ ਖਾਸ ਸਥਾਨਾ 'ਤੇ ਜਾਣ ਦਾ ਮੌਕਾ ਦੇਣ ਲਈ package ਲੈ ਕੇ ਆਉਂਦਾ ਰਹਿੰਦਾ ਹੈ। ਜਾਣਕਾਰੀ ਮੁਤਾਬਕ ਗੋਆ ਤੋਂ ਲੈ ਕੇ ਹੋਰ ਕਈ ਦੇਸ਼ਾ ਦੀਆਂ ਖੂਬਸੂਰਤ ਥਾਵਾਂ 'ਤੇ ਟੂਰ ਪਲਾਨ ਪੇਸ਼ ਕੀਤੇ ਗਏ ਹਨ ਪ੍ਰੰਤੂ ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਹੁਣ ਭਾਰਤੀ ਰੇਲਵੇ ਯਾਤਰੀਆਂ ਨੂੰ ਦੁਬਈ ਦੀ ਯਾਤਰਾ 'ਤੇ ਲਿਜਾਣ ਦੀ ਯੋਜਨਾ ਬਣਾ ਰਿਹਾ ਹੈ। ਅਕਸਰ ਲੋਕਾਂ ਦਾ ਵੱਖ-ਵੱਖ ਥਾਵਾਂ 'ਤੇ ਘੁੰਮਣ ਦਾ ਸੁਪਨਾ ਹੁੰਦਾ ਹੈ। ਇਸਦੇ ਨਾਲ ਹੀ ਜੇਕਰ ਤੁਸੀਂ ਵੀ ਕਦੇ ਦੁਬਈ ਜਾਣ ਦਾ ਸੁਪਨਾ ਦੇਖਿਆ ਹੈ ਤਾਂ ਇਸ ਪੈਕੇਜ ਦੀ ਮਦਦ ਨਾਲ ਇਹ ਸੁਪਨਾ ਪੂਰਾ ਹੋ ਸਕਦਾ ਹੈ।


ਇਸੇ ਦੌਰਾਨ ਜਾਣਕਾਰੀ ਦੇ ਦਿੰਦੇ ਹਾਂ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਇਸ ਪੈਕੇਜ ਦੇ ਤਹਿਤ ਤੁਸੀਂ ਦੁਬਈ ਦੀਆਂ ਵੱਖ-ਵੱਖ ਥਾਵਾਂ 'ਤੇ ਜਾ ਸਕਦੇ ਹੋ। ਇਸ ਪੈਕੇਜ 'ਚ ਤੁਹਾਨੂੰ ਹਰ ਇੱਕ ਸਹੂਲਤ ਦਿੱਤੀ ਜਾਵੇਗੀ, ਜਿਵੇ ਕਿ ਠਹਿਰਣ, ਭੋਜਨ, ਯਾਤਰਾ ਅਤੇ ਹਵਾਈ ਟਿਕਟਾਂ ਆਦਿ। ਦੱਸ ਦੇਈਏ ਕਿ ਇਹ ਪੈਕੇਜ 5 ਦਿਨ ਅਤੇ 4 ਰਾਤਾਂ ਦਾ ਹੈ,ਇਸਦੇ ਨਾਲ ਹੀ ਇਹ 11 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ 15 ਮਾਰਚ ਤੱਕ ਰਹੇਗਾ। ਆਓ ਜਾਣਦੇ ਹਾਂ ਇਸ ਪੈਕੇਜ ਦੇ ਤਹਿਤ ਤੁਹਾਨੂੰ ਕਿਹੜੀਆਂ ਹੋਰ ਖਾਸ ਚੀਜ਼ਾਂ ਮਿਲ ਰਹੀਆਂ ਹਨ।


ਜਾਣੋ ਕਿੰਨਾਲੱਗੇਗਾ ਖਰਚਾ :


ਜੇਕਰ ਤੁਸੀਂ ਦੁਬਈ ਜਾਣ ਲਈ ਇਹ ਪਲਾਨ ਲੈਂਦੇ ਹੋ ਤਾਂ ਇੱਕ ਵਿਅਕਤੀ ਲਈ ਪੈਕੇਜ ਦਾ ਕਿਰਾਇਆ 101800 ਰੁਪਏ ਹੋਵੇਗਾ।ਇਸਦੇ ਨਾਲ ਹੀ ਦੋ ਤੋਂ ਤਿੰਨ ਵਿਅਕਤੀਆਂ ਲਈ ਪੈਕੇਜ ਦਾ ਕਿਰਾਇਆ 85,100 ਰੁਪਏ ਹੋਵੇਗਾ। ਬਿਸਤਰੇ ਵਾਲੇ ਬੱਚੇ ਦਾ ਕਿਰਾਇਆ 84400 ਰੁਪਏ ਅਤੇ ਬਿਸਤਰੇ ਤੋਂ ਬਿਨਾਂ 73300 ਰੁਪਏ ਹੈ।


ਨਹੀਂ ਮਿਲ ਸਕਣਗੀਆਂ ਇਹ ਸਹੂਲਤਾਂ :


ਦੱਸ ਦਿੰਦੇ ਹਾਂ ਕਿ ਇਸ ਪੈਕੇਜ ਦੇ ਤਹਿਤ ਰੇਲਵੇ ਵੱਲੋਂ ਯਾਤਰੀਆਂ ਨੂੰ ਕੁਝ ਚੀਜ਼ਾਂ ਨਹੀਂ ਦਿੱਤੀਆਂ ਜਾਣਗੀਆਂ। ਇਸ 'ਚ ਏਅਰਪੋਰਟ ਟੈਕਸ ਜਾਂ ਫਿਊਲ ਸਰਚਾਰਜ 'ਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਦਿੱਤਾ ਜਾਵੇਗਾ,ਜਾਣਕਾਰੀ ਮੁਤਾਬਕ ਸਿਰਫFixed food ਹੀ ਰੇਲਵੇ ਵੱਲੋਂ ਦਿੱਤਾ ਜਾਵੇਗਾ।


ਜਾਣੋ ਕਿਵੇਂ ਕਰਵਾ ਸਕਦੇ ਹੋ ਤੁਸੀਂ ਆਪਣੇ ਦਸਤਾਵੇਜ਼ ਬੁੱਕ :


ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਦੁਬਈ ਦੇ ਇਸ ਪੈਕੇਜ ਦੀ ਮਦਦ ਲੈਣਾ ਚਾਹੁੰਦੇ ਹੋ, ਤਾਂ ਤੁਸੀਂ IRCTC ਦੀ ਵੈੱਬਸਾਈਟ ਜਾਂ ਵੱਡੇ ਰੇਲਵੇ ਸਟੇਸ਼ਨਾਂ 'ਤੇ ਮੌਜੂਦ IRCTC ਦਫਤਰ 'ਤੇ ਜਾ ਕੇ ਬੁਕਿੰਗ ਕਰਵਾ ਸਕਦੇ ਹੋ। ਇਸਦੇ ਨਾਲ ਹੀ ਤੁਹਾਡੇ ਕੋਲ ਕੁਝ ਦਸਤਾਵੇਜ਼ ਹੋਣੇ ਬਹੁਤ ਜ਼ਰੂਰੀ ਹਨ, ਜਿਵੇ ਕਿ :ਪੈਨ ਕਾਰਡ, ਕੁਝ ਨਵੀਂ ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਆਦਿ ਹੋਣੇ ਚਾਹੀਦੇ ਹਨ ।ਇਸਦੇ ਨਾਲ ਹੀ ਤੁਹਾਡੇ ਕੋਲ entry date ਤੋਂ ਲੈ ਕੇ 6 ਮਹੀਨੇ ਲਈ ਜੇਪੀਈਜੀ(JPEG) ਫਾਰਮੈਟ 'ਚ ਪਾਸਪੋਰਟ ਦੀ ਕਲਰ ਸਕੈਨ ਕਾਪੀ ਹੋਣੀ ਚਾਹੀਦੀ ਹੈ।


(ਮਨਪ੍ਰੀਤ ਰਾਓ )


 

Story You May Like