The Summer News
×
Friday, 17 May 2024

5 ਮਹੀਨਿਆਂ ‘ਚ ਪਹਿਲੀ ਵਾਰ 50,000 ਤੋਂ ਥੱਲੇ ਆਇਆ ਸੋਨਾ : ਜਾਣੋ ਅੱਜ ਦੇ ਭਾਅ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਦੁਨੀਆ ਭਰ ‘ਚ ਵਿਆਜ ਦਰਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਡਾਲਰ ਦੇ ਬੇਤਹਾਸ਼ਾ ਮਜ਼ਬੂਤ ਹੋਣ ਦਾ ਸਿੱਧਾ ਅਸਰ ਸੋਨੇ ਤੇ ਪਿਆ ਹੈ| ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 15 ਮਹੀਨੇ ਤੇ ਘਰੇਲੂ ਬਾਜ਼ਾਰ ਵਿਚ 5 ਮਹੀਨਿਆਂ ਦੇ ਨਿਚਲੇ ਸਤਰ ਤੇ ਆ ਗਿਆ ਹੈ| ਵਿਸ਼ਲੇਸ਼ਕਾਂ ਦੇ ਮੁਤਾਬਕ ਇਹ ਗਿਰਾਵਟ ਜਾਰੀ ਰਹਿ ਸਕਦੀ ਹੈ. ਅਤੇ ਅਗਲੇ 3 ਤੋਂ 6 ਮਹੀਨਿਆਂ ਵਿੱਚ ਸੋਨਾ 48,000 ਰੁਪਏ ਪ੍ਰਤੀ 10 ਗ੍ਰਾਮ ਦਾ ਲੈਵਲ ਦੇਖ ਸਕਦਾ ਹੈ|


ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨਾ ਬੀਤੇ ਇੱਕ ਮਹੀਨੇ ਵਿੱਚ 143 ਡਾਲਰ (7.8%) ਗਿਰ ਕੇ 1700 ਡਾਲਰ ਪ੍ਰਤੀ ਆਊਂਸ ਦੇ ਸਪੋਰਟ ਲੈਵਲ ਤੋਂ ਨੀਚੇ ਆ ਗਿਆ. ਘਰੇਲੂ ਬਾਜ਼ਾਰ ਦੇ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ| ਅਗਰ ਗੱਲ ਕਰੀਏ 2020 ਦੀ ਤਾਂ 7 ਅਗਸਤ 2020 ਨੁੂੰ ਸੋਨਾ 56,126 ਰੁਪਏ ਦੇ ਰਿਕਾਰਡ ਲੈਵਲ ਤੇ ਸੀ. ਦੱਸਣਯੋਗ ਹੈ ਕਿ ਘਰੇਲੂ ਬਾਜ਼ਾਰ ਦੇ ਮੁਕਾਬਲੇ ਇੰਟਰਨੈਸ਼ਨਲ ਗੋਲਡ ਮਾਰਕੀਟ ਵਿੱਚ ਜ਼ਿਆਦਾ ਉਤਾਰ ਚੜ੍ਹਾਅ ਦੇਖਿਆ ਗਿਆ ਹੈ.ਇਸ ਸਾਲ ਮਾਰਚ ਵਿਚ ਸੋਨਾ 2,078 ਡਾਲਰ ਪ੍ਰਤੀ ਆਊਂਸ ਤੇ ਰਿਕਾਰਡ ਲੈਵਲ ਤੇ ਸੀ| ਬੀਤੇ ਚਾਰ ਮਹੀਨਿਆਂ ‘ਚ ਇਸ ਦੇ ਵਿੱਚ 18% ਤੋਂ ਜ਼ਿਆਦਾ ਕਰੀਬ 388 ਡਾਲਰ ਪ੍ਰਤੀ ਆਊਂਸ ਦੀ ਗਿਰਾਵਟ ਆ ਚੁੱਕੀ ਹੈ| ਇਸ ਦੇ ਮੁਕਾਬਲੇ ਭਾਰਤੀ ਬਾਜ਼ਾਰ ਵਿਚ ਰਿਕਾਰਡ ਲੈਵਲ ਤੋਂ 10% ਤੋਂ ਵੀ ਘੱਟ ਗਿਰਾਵਟ ਦੇਖੀ ਗਈ ਹੈ ਅਤੇ ਇਸ ਵਿੱਚ 23 ਮਹੀਨਿਆਂ ਦਾ ਸਮਾਂ ਲੱਗਾ|


Story You May Like