The Summer News
×
Friday, 17 May 2024

ਇਜ਼ਰਾਈਲ-ਹਮਾਸ ਜੰਗ ਕਾਰਨ ਵਧ ਸਕਦੀਆਂ ਹਨ ਸੋਨੇ-ਚਾਂਦੀ ਦੀਆਂ ਕੀਮਤਾਂ

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਗਲੋਬਲ ਤਣਾਅ ਵਧਿਆ ਹੈ ਅਤੇ ਇਸ ਨਾਲ ਸੋਨੇ ਅਤੇ ਚਾਂਦੀ ਨੂੰ ਸਮਰਥਨ ਮਿਲੇਗਾ। ਅਜਿਹੇ ਚ ਆਉਣ ਵਾਲੇ ਦਿਨਾਂ ਚ ਇਨ੍ਹਾਂ ਦੀਆਂ ਕੀਮਤਾਂ ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੇ ਅਨੁਸਾਰ ਇਸ ਸਮੇਂ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 56,539 ਰੁਪਏ ਪ੍ਰਤੀ 10 ਗ੍ਰਾਮ ਹੈ। ਜਦਕਿ ਚਾਂਦੀ 67,095 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਹੈ।


ਐਚਡੀਐਫਸੀ ਸਕਿਓਰਿਟੀਜ਼ ਦੇ ਮੁਖੀਅਨੁਜ ਗੁਪਤਾ ਨੇ ਕਿਹਾ, 'ਜਦੋਂ ਵਿਸ਼ਵ ਅਰਥਵਿਵਸਥਾ ਵਿੱਚ ਅਨਿਸ਼ਚਿਤਤਾ ਹੁੰਦੀ ਹੈ, ਲੋਕ ਸੋਨੇ ਵਿੱਚ ਨਿਵੇਸ਼ ਵਧਾਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸੋਨਾ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਇਸ ਦੀ ਕੀਮਤ ਨਹੀਂ ਘਟੇਗੀ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਸੋਨੇ ਦੀ ਮੰਗ ਵਧ ਸਕਦੀ ਹੈ। ਇਸ ਨਾਲ ਸੋਨਾ 58 ਹਜ਼ਾਰ ਅਤੇ ਚਾਂਦੀ 70 ਹਜ਼ਾਰ ਤੱਕ ਜਾ ਸਕਦੀ ਹੈ।


ਅਕਤੂਬਰ ਦੀ ਸ਼ੁਰੂਆਤ 'ਚ ਯਾਨੀ 1 ਅਕਤੂਬਰ ਨੂੰ ਸੋਨਾ 57,719 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ, ਜੋ ਹੁਣ ਘੱਟ ਕੇ 56,539 ਰੁਪਏ 'ਤੇ ਆ ਗਿਆ ਹੈ ਯਾਨੀ ਇਸ ਮਹੀਨੇ ਹੁਣ ਤੱਕ ਇਸ ਦੀ ਕੀਮਤ 'ਚ 1,180 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 4,508 ਰੁਪਏ ਘੱਟ ਗਈ ਹੈ। ਇਹ 8 ਅਕਤੂਬਰ ਨੂੰ 71,603 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 67,095 ਰੁਪਏ 'ਤੇ ਆ ਗਿਆ।

Story You May Like