The Summer News
×
Monday, 20 May 2024

ਕਬੱਡੀ 'ਚ ਕੁੜੀਆਂ ਅਤੇ ਮੁੰਡਿਆਂ ਨੇ ਜਿੱਤਿਆ ਸੋਨ ਤਮਗਾ

ਐਸਏਐਸ ਨਗਰ, 11 ਦਸੰਬਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅਸ਼ਵਨੀ ਕੁਮਾਰ ਦੱਤਾ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਅਤੇ ਜ਼ਿਲ੍ਹਾ ਖੇਡ ਕਮੇਟੀ ਇੰਚਾਰਜ ਬਲਜੀਤ ਸਿੰਘ ਸਨੇਟਾ ਦੀ ਅਗਵਾਈ ਵਿਚ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਗ ਲੈਣ ਗਏ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

 

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅਸ਼ਵਨੀ ਕੁਮਾਰ ਦੱਤਾ ਨੇ ਦਸਿਆ ਕਿ ਕੁੜੀਆਂ ਕਬੱਡੀ ਅਤੇ ਮੁੰਡਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ,1 ਗੋਲਡ ਮੈਡਲ ਜਿਮਨਾਸਟਿਕ ਵਿੱਚ ਪ੍ਰਾਪਤ ਹੋਇਆ। ਇਸ ਤੋਂ ਇਲਾਵਾ 3 ਚਾਂਦੀ ਦੇ 5 ਕਾਂਸੀ ਦੇ ਤਗਮੇ ਸਮੇਤ ਜ਼ਿਲ੍ਹੇ ਦੀ ਝੋਲੀ ਵਿਚ 11 ਤਗਮੇ ਪ੍ਰਾਪਤ ਹੋਏ। ਉਹਨਾਂ ਦਸਿਆ ਕਿ ਖੇਡਾਂ ਦੀ ਸਮਾਪਤੀ ਉਪਰੰਤ ਬੱਚਿਆਂ ਦਾ ਸਕੂਲ ਵਿੱਚ ਗਰਮਜੋਸ਼ੀ ਨਾਲ਼ ਸਵਾਗਤ ਕੀਤਾ ਗਿਆ। ਖੇਡਾਂ ਵਿੱਚ ਭਾਗ ਲੈਣ ਗਏ ਬੱਚਿਆਂ ਨੂੰ ਹੱਲਾਸ਼ੇਰੀ ਅਤੇ ਹੌਂਸਲਾ ਅਫਜ਼ਾਈ ਲਈ ਨਾਲ਼ ਪਹੁੰਚੇ ਅਧਿਆਪਕਾਂ ਨੇ ਵੀ ਆਪਣੀ ਮਿਹਨਤ ਦਰਜ ਕਰਵਾਈ। 

 

ਇਨ੍ਹਾਂ ਖੇਡਾਂ ਵਿੱਚ ਬੀਪੀਈਓ ਨੀਨਾ ਰਾਣੀ ਅਤੇ ਜਤਿਨ ਮਿਗਲਾਨੀ, ਅਵਰਿੰਦਰ ਸਿੰਘ, ਹਰਪ੍ਰੀਤ ਸਿੰਘ ਸੋਢੀ, ਜਸਵਿੰਦਰ ਸਿੰਘ ਬੈਣੀਪਾਲ, ਲਿਆਕਤ ਅਲੀ, ਰਵਿੰਦਰ ਪੱਪੀ, ਲਖਵੀਰ ਸਿੰਘ ਪਲਹੇੜੀ, ਵੇਦ ਪ੍ਰਕਾਸ਼, ਰਾਜਵੰਤ ਸਿੰਘ ਸੰਦੀਪ ਸਿੰਘ, ਹਰਦੀਪ ਕੌਰ, ਬਲਜੀਤ ਕੌਰ ਅੰਮ੍ਰਿਤਪਾਲ ਸਿੰਘ ਆਦਿ ਅਧਿਆਪਕ ਮੌਜੂਦ ਰਹੇ।

Story You May Like