The Summer News
×
Monday, 20 May 2024

Gautam and Virat (IPL 2023) – ਗੌਤਮ ਗੰਭੀਰ ਦੇ ਟਵੀਟ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਕਹਿਰ, ਦੇਖੋ ਪੋਸਟ

ਚੰਡੀਗੜ੍ਹ (ਸੋਨਮ ਮਲਹੋਤਰਾ) – ਕ੍ਰਿਕਟ ਦੀ ਦੁਨੀਆ ਦੇ ਮਸ਼ਹੂਰ ਦਿੱਗਜ ਵਿਰਾਟ ਤੇ ਗੌਤਮ ਇਕ ਵਾਰ ਫਿਰ ਭੀੜੇ। ਜੀ ਹਾਂ ਇਕ ਵਾਰ ਫਿਰ ਕ੍ਰਿਕਟ ਜਗਤ ਸੁਰਖੀਆਂ ‘ਚ ਗਿਆ। ਹਰ ਵਾਰ ਕ੍ਰਿਕਟ ਜਗਤ ਆਪਣੀ ਖੇਡ ਲਈ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਪਰ ਇਸ ਵਾਰ ਅਜਿਹਾ ਕੁਝ ਹੋਇਆ ਕਿ ਕ੍ਰਿਕਟ ਦੇ ਦਿੱਗਜ ਆਪਣੇ ਗੁੱਸੇ ਕਰਕੇ ਚਰਚਾ ਵਿੱਚ ਹਨ। ਵਿਰਾਟ ਤੇ ਗੌਤਮ ਗੰਭੀਰ ਖੇਡ ਦੇ ਮੈਦਾਨ ਵਿੱਚ ਇਕ ਵਾਰ ਫਿਰ ਭੀੜੇ। ਜਿਸ ਤੋਂ ਬਾਅਦ ਇਸ ‘ਤੇ ਗੌਤਮ ਦੇ ਇੱਕ ਟਵੀਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਗੌਤਮ ਗੰਭੀਰ ਨੇ ਆਪਣੇ ਟਵੀਟ 'ਚ ਜੋ ਲਿਖਿਆ, ਉਸ ਨੂੰ ਕ੍ਰਿਕਟ ਜਗਤ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਗੰਭੀਰ ਨੇ ਆਪਣੇ ਟਵੀਟ 'ਚ ਲਿਖਿਆ, Man who ran away from Delhi Cricket citing “pressure” seems over eager to sell paid PR as concern for cricket!  ਇਹ ਕਲਯੁਗ ਹੈ, ਜਿੱਥੇ ਭਗੌੜੇ ਆਪਣੀਆਂ ਅਦਾਲਤਾਂ ਚਲਾਉਂਦੇ ਹਨ। ਗੰਭੀਰ ਨੇ ਜਿਵੇਂ ਹੀ ਇਹ ਟਵੀਟ ਕੀਤਾ, ਕ੍ਰਿਕਟ ਪ੍ਰਸ਼ੰਸਕਾਂ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਐਂਕਰ ਰਜਤ ਸ਼ਰਮਾ ਨੇ ਵਿਰਾਟ ਕੋਹਲੀ ਨਾਲ ਬਹਿਸ ਦੇ ਮਾਮਲੇ ਵਿੱਚ ਗੌਤਮ ਗੰਭੀਰ ਨੂੰ ਹੰਕਾਰੀ ਕਿਹਾ ਸੀ। ਰਜਤ ਸ਼ਰਮਾ ਨੇ ਕਿਹਾ ਕਿ ਵਿਰਾਟ ਦਾ ਅੱਗੇ ਵੱਧਣਾ ਗੌਤਮ ਗੰਭੀਰ ਨੂੰ ਪਰੇਸ਼ਾਨ ਕਰ ਰਿਹਾ ਹੈ।


1-1


ਇਹ ਹੈ ਪੂਰਾ ਮਾਮਲਾ


ਕ੍ਰਿਕਟ ਦੀ ਦੁਨੀਆ ਦੇ ਮਸ਼ਹੂਰ ਦਿੱਗਜ ਵਿਰਾਟ ਤੇ ਗੌਤਮ ਇਕ ਵਾਰ ਫਿਰ ਭੀੜੇ। ਦਸ ਦਈਏ ਕਿ 1 ਮਈ ਨੂੰ ਬੰਗਲੌਰ ਦੀ ਜਿੱਤ ਤੋਂ ਬਾਅਦ ਵਿਰਾਟ ਤੇ ਨਵੀਨ ਆਹਮੋ-ਸਾਹਮਣੇ ਆਏ, ਇਸ ਦੌਰਾਨ ਹੀ ਨਵੀਨ ਨੇ ਵਿਰਾਟ ਨੂੰ ਕੁਝ ਕਿਹਾ  ਜਿਸ ਦੌਰਾਨ ਹੀ ਵਿਰਾਟ ਨੂੰ ਇਨ੍ਹਾ ਗੁੱਸਾ ਆਇਆ ਕਿ ਉਹ ਵਾਪਿਸ ਆਇਆ ਤੇ ਉਸ ਨਾਲ ਗੁੱਸੇ ਵਿੱਚ ਗੱਲ ਕੀਤੀ। ਇਸ ਵਿਚਕਾਰ ਉਹਨਾਂ ਨੂੰ ਸ਼ਾਂਤ ਕਰਵਾਉਣ ਲਈ ਕਾਇਲ ਮੇਅਰਸ ‘ਚ ਆਏ। ਇਸ ਵਿਵਾਦ ਨੂੰ ਖਤਮ ਕਰਨ ਲਈ ਗੌਤਮ ਗੰਭੀਰ ਫਿਰ ਖੁਦ ਕਿੰਗ ਕੋਹਲੀ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਇੰਨਾ ਹੀ ਨਹੀਂ ਇਸ ਸਭ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਵਿਰਾਟ ਤੇ ਗੌਤਮ  ਉੱਤੇ ਕਾਰਵਾਈ ਕੀਤੀ।  ਇਸ ਦੇ ਨਾਲ ਹੀ ਦਸ ਦਈਏ ਕਿ ਵਿਰਾਟ ਤੇ ਗੰਭੀਰ ਨੂੰ 100 ਫੀਸਦੀ ਮੈਚ ਫੀਸ ਦੀ ਕਟੌਤੀ ਕੀਤੀ ਗਈ ਹੈ। ਨਾਲ ਹੀ ਕਾਇਲ ਮੇਅਰਸ ਨੂੰ ਆਪਣੀ ਗਲਤੀ ਲਈ 50 ਫੀਸਦੀ ਮੈਚ ਫੀਸ ਦੇ ਰੂਪ 'ਚ ਮੁਆਵਜ਼ਾ ਦੇਣਾ ਹੋਵੇਗਾ।


 

Story You May Like