The Summer News
×
Saturday, 18 May 2024

ਗੌਤਮ ਅਡਾਨੀ ਅਰਬਪਤੀਆਂ ਦੀ ਲਿਸਟ ‘ਚ ਪਹੁੰਚੇ ਚੌਥੇ ਨੰਬਰ ਤੇ, ਮਾਈਕ੍ਰੋਸਾਫਟ ਦੇ ਫਾਉਂਡਰ ਬਿਲ ਗੇਟਸ ਨੂੰ ਵੀ ਛੱਡਿਆ ਪਿੱਛੇ

(ਸ਼ਾਕਸ਼ੀ ਸ਼ਰਮਾ)


ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੇ ਖਾਤੇ ਵਿੱਚ ਇੱਕ ਹੋਰ ਉਪਲਬਧੀ ਜੁੜ ਗਈ ਹੈ. ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਮਾਈਕ੍ਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਨੂੰ ਪਿੱਛੇ ਛੱਡ ਕੇ ਹੁਣ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ. ਫੋਰਬਜ਼ ਦੀ ਅਮੀਰਾਂ ਦੀ ਲਿਸਟ ਦੇ ਅਨੁਸਾਰ ਅਡਾਨੀ 115.4 ਅਰਬ ਡਾਲਰ ਯਾਨੀ ਕਿ ਕਰੀਬ 9.2 ਲੱਖ ਕਰੋਡ਼ ਰੁਪਏ ਹੋ ਗਈ ਹੈ ਜਦਕਿ ਬਿਲ ਗੇਟਸ ਦੀ ਨੈੱਟਵਰਥ 104.2 ਅਰਬ ਡਾਲਰ ਕਰੀਬ 8.3 ਲੱਖ ਕਰੋੜ ਰੁਪਏ ਹੈ. ਇਹਨਾਂ ਦੋਨਾਂ ਦੀ ਨੈੱਟਵਰਥ ਦੇ ਵਿੱਚ ਕਰੀਬ 11 ਅਰਬ ਡਾਲਰ ਦਾ ਅੰਤਰ ਹੈ. ਉਥੇ ਹੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਫੋਰਬਸ ਦੀ ਲਿਸਟ ਵਿੱਚ ਦਸਵੇਂ ਨੰਬਰ ਤੇ ਹਨ|


ਬਿਜ਼ਨਸ ਟਾੲੀਕੂਨ ਅਡਾਨੀ ਹੁਣ ਕੇਵਲ ਤਿੰਨ ਲੋਕਾਂ ਤੋਂ ਪਿੱਛੇ ਹਨ ਜੋ ਕਿ ਟੈਸਲਾ ਦੇ ਫਾਊਂਡਰ ਐਲਨ ਮਸਕ, ਲੂਈ ਵੁਈਟਨ ਦੇ CEO ਬਰਨਾਰਡ ਅਰਨੌਲਟ ਅਤੇ ਐਮੇਜ਼ਨ ਦੇ ਫਾਊਂਡਰ ਜੇਫ ਬੇਜੋਸ ਹਨ. ਅਡਾਨੀ ਗਰੁੱਪ ਦੇ ਸ਼ੇਅਰ ਦੀ ਕੀਮਤਾਂ ਵਿੱਚ ਆਈ ਤੇਜ਼ੀ ਦੇ ਕਾਰਨ ਉਹ ਚੌਥੇ ਨੰਬਰ ਤੇ ਪਹੁੰਚੇ ਹਨ. ਜੇਕਰ ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤੇ ਅਡਾਨੀ ਗਰੁੱਪ ਦੀ ਕੰਪਨੀਆਂ ਨੇ ਸ਼ੇਅਰਾਂ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ. ਅਡਾਨੀ ਗਰੁੱਪ ਦੇ ਕੁਝ ਸਟਾਕਸ ਤਾਂ ਦੋ ਸਾਲ ਦੇ ਵਿਚ 600% ਦੋ ਜ਼ਿਆਦਾ ਵਧੇ ਹਨ.2021-2022 ਵਿੱਚ ਦੁਨੀਆ ‘ਚ ਅਡਾਨੀ ਦੀ ਨੈੱਟਵਰਕ ਸਭ ਤੋਂ ਤੇਜ਼ੀ ਨਾਲ ਵੱਡੀ ਵਧੀ ਹੈ. ਅਡਾਨੀ ਨੇ 2021 ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਦਿਆਂ ਲਗਭਗ 49 ਅਰਬ ਡਾਲਰ ਆਪਣੀ ਨੈੱਟਵਰਥ ‘ਚ ਜੋੜੇ ਹਨ. ਯਾਨੀ ਅਡਾਨੀ ਨੇ ਹਰ ਹਫਤੇ ਕਰੀਬ 6000 ਕਰੋੜ ਰੁਪਏ ਕਮਾਏ|


ਇਹ ਨੇ ਦੁਨੀਆ ਦੇ ਟੌਪ 10 ਅਮੀਰ:

1. ਐਲਨ ਮਸਕ

2. ਬਰਨਾਰਡ ਅਰਨੌਲਟ

3. ਜੇਫ ਬੇਜੋਸ

4. ਗੌਤਮ ਅਡਾਨੀ

5. ਬਿਲ ਗੇਟਸ

6. ਲੈਰੀ ਐਲੀਸਨ

7. ਵਾਰੇਨ ਬਫ਼ੇ

8. ਲੈਰੀ ਪੇਜ

9. ਸਰਗੇਈ ਬ੍ਰਿਨ

10. ਮੁਕੇਸ਼ ਅੰਬਾਨੀ


Story You May Like