The Summer News
×
Tuesday, 21 May 2024

ਬਠਿੰਡਾ ਦੇ ਮਿਲਟਰੀ ਸਟੇਸ਼ਨ ’ਚ ਫਾਇਰਿੰਗ, 4 ਦੀ ਮੌਤ

ਬਠਿੰਡਾ, 12 ਅਪ੍ਰੈਲ : ਇਥੋੰ ਦੇ ਮਿਲਟਰੀ ਸਟੇਸ਼ਨ ਵਿਚ ਗੋਲੀਆਂ ਚੱਲਣ ਨਾਲ 4 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਫਾਇਰਿੰਗ ਸਵੇਰੇ 4 ਵਜੇ ਹੋਣ ਦੀ ਸੂਚਨਾ ਹੈ।


ਫੌਜ ਦੀ ਦੱਖਣ-ਪੱਛਮੀ ਕਮਾਨ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਸਵੇਰੇ 4.35 ਵਜੇ ਮਿਲਟਰੀ ਸਟੇਸ਼ਨ ਵਿਚ ਗੋਲੀਆਂ ਚੱਲੀਆਂ ਹਨ। ਸਟੇਸ਼ਨ ਦੀਆਂ ਕੁਇਕ ਰੀਐਕਸ਼ਨ ਟੀਮਾਂ ਐਕਟਿਵ ਕਰ ਦਿੱਤੀਆਂ ਗਈਆਂ ਹਨ। ਇਲਾਕੇ ਦੀ ਘੇਰਾਬੰਦੀ ਕਰ ਕੇ ਉਸਨੂੰ ਸੀਲ ਕਰ ਦਿੱਤਾ ਗਿਆ। ਸਰਚ ਅਪਰੇਸ਼ਨ ਚਲ ਰਹੇ ਹਨ। 4 ਮੌਤਾਂ ਹੋਈਆਂ ਹਨ। ਹੋਰ ਵੇਰਵੇ ਪਤਾ ਕੀਤੇ ਜਾ ਰਹੇ ਹਨ।

Story You May Like