The Summer News
×
Monday, 20 May 2024

ਜਾਣੋ ਭਾਰਤ ਦੇਸ਼ ‘ਚ ਸਭ ਤੋਂ ਜ਼ਿਆਦਾ ਅੰਗਰੇਜ਼ੀ ਕਿਹੜੇ ਰਾਜ ‘ਚ ਬੋਲੀ ਜਾਂਦੀ ਹੈ

ਚੰਡੀਗੜ੍ਹ : ਚੰਡੀਗੜ੍ਹੀਏ ਦੇਸ਼ ਭਰ ਵਿਚੋਂ ਅੰਗਰੇਜ਼ੀ ਬੋਲਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਹਨ। ਚੰਡੀਗੜ੍ਹ ਦੇ 41.6 ਫੀਸਦ ਲੋਕ ਅੰਗਰੇਜ਼ੀ ਬੋਲਦੇ ਹਨ। ਗੋਆ ਦੇ ਲੋਕ ਅੰਗਰੇਜ਼ੀ ਬੋਲਣ ‘ਚ (41.8 ਫੀਸਦ) ਮੋਹਰੀ ਦੇਸ਼ ਭਰ ‘ਚੋਂ ਹਨ। ਨਾਗਾਲੈਂਡ ਦੇ 32.6 ਫੀਸਦ ਤੇ ਦਿੱਲੀ ਦੇ 31.7 ਫੀਸਦ ਲੋਕ ਅੰਗਰੇਜ਼ੀ ਬੋਲਦੇ ਹਨ। ਪੰਜਾਬ ਦੇ 30 ਫੀਸਦ ਲੋਕ ਅੰਗਰੇਜ਼ੀ ਬੋਲਦੇ ਹਨ। ਜੰਮੂ-ਕਸ਼ਮੀਰ ਦੇ 16 ਫੀਸਦ, ਹਰਿਆਣਾ ਦੇ 15.6 ਫੀਸਦ ਅਤੇ ਉਤਰਾਖੰਡ ਦੇ 8.4 ਫੀਸਦ ਵਸਨੀਕ ਅੰਗਰੇਜ਼ੀ ਬੋਲਦੇ ਹਨ। ਸਰਵੇ ਰਿਪੋਰਟ ਅਨੁਸਾਰ ਭਾਰਤ ਦੇ ਔਸਤਨ 10.6 ਫੀਸਦ ਲੋਕ ਅੰਗਰੇਜ਼ੀ ਨੂੰ ਪਹਿਲੀ, ਦੂਸਰੀ ਤੇ ਤੀਸਰੀ ਭਾਸ਼ਾ ਵਜੋਂ ਤਰਜ਼ੀਹ ਦਿੰਦੇ ਹਨ। ਭਾਰਤ ਵਿਚ ਕੁੱਲ੍ਹ 12.85 ਕਰੋੜ ਲੋਕ ਅੰਗਰੇਜ਼ੀ ਬੋਲਦੇ ਹਨ।  ਛੱਤੀਸਗੜ੍ਹ, ਬਿਹਾਰ, ਰਾਜਸਥਾਨ, ਝਾੜਖੰਡ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵਿਚ ਬਾਕੀ ਸੂਬਿਆਂ ਤੋਂ ਘੱਟ ਅੰਗਰੇਜ਼ੀ ਬੋਲੀ ਜਾਂਦੀ ਹੈ।


Story You May Like