The Summer News
×
Friday, 17 May 2024

ਮਸ਼ਹੂਰ ਯੂਟਿਊਬਰ ਅਰਮਾਨ ਦੀ ਪਹਿਲੀ ਪਤਨੀ ਇਸ ਦਿਨ ਦੇਵੇਗੀ ਬੱਚਿਆ ਨੂੰ ਜਨਮ, ਦੇਖੋ Video

ਚੰਡੀਗੜ੍ਹ (ਸੋਨਮ ਮਲਹੋਤਰਾ) -  ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦਾ ਹੈ। ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ, ਜਿਸ ਕਰਕੇ ਉਹ ਕਾਫੀ ਮਸ਼ਹੂਰ ਹੋ ਗਿਆ। ਦਸ ਦਈਏ ਕਿ ਕਿ ਅਰਮਾਨ ਮਲਿਕ ਦੀ ਦੂਜੀ  ਪਤਨੀ ਕ੍ਰਿਤਕਾ ਮਲਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਪਹਿਲੀ ਪਤਨੀ ਪਾਇਲ ਮਲਿਕ ਕੁਝ ਦਿਨਾਂ ਵਿੱਚ ਹੀ ਬੱਚਿਆ ਨੂੰ ਜਨਮ ਦੇ ਦੇਵੇਗੀ। ਇਸ ਦੇ ਨਾਲ ਹੀ ਅਰਮਾਨ ਮਲਿਕ ਰੋਜ਼ਾਨਾ ਆਪਣੀ ਨਿੱਜੀ ਜ਼ਿੰਦਗੀ ਦੀਆਂ ਵੀਡਿਓ ਯੂਟਿਊਬ ‘ਤੇ ਪਾਉਂਦਾ ਰਹਿੰਦਾ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦਾ ਹੈ।


ਉਸ ਨੇ ਹਾਲਹਿ ‘ਚ ਇਕ ਵੀਡੀਓ ਸਾਂਝਾ ਕੀਤੀ, ਜਿਸ ‘ਚ ਉਸ ਨੇ ਆਪਣੀ ਪਹਿਲੀ ਪਤਨੀ ਪਾਇਲ ਦੀ ਪ੍ਰੈਗਨੈਂਸੀ ਬਾਰੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਅਰਮਾਨ ਮਲਿਕ ਜਾਣਕਾਰੀ ਦਿੱਤੀ ਕਿ ਡਾਕਟਰਾਂ ਨੇ ਪਾਇਲ ਨੂੰ ਅੱਠਵੇਂ ਮਹੀਨੇ ਡਿਲੀਵਰੀ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਪਾਇਲ ਨੂੰ ਵਿੱਚ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਸੀ, ਜਿਸ ਕਾਰਨ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਰਿਹਾ।   


ਪਾਇਲ ਦੀ ਡਿਲੀਵਰੀ ਹੋਵੇਗੀ ਇਸ ਦਿਨ


ਪਾਇਲ ਨੇ ਵੀਡੀਓ ‘ਚ ਆਪਣੀ ਡਿਲੀਵਰੀ ਦੀ ਗਲ ਕਰਦੇ ਹੋਏ ਕਿਹਾ ਕਿ ਮੇਰਾ ਹੁਣ 9ਵਾਂ ਮਹੀਨਾ ਸ਼ੁਰੂ ਹੋ ਗਿਆ ਹੈ। 20 ਮਈ ਨੂੰ ਮੇਰਾ 9ਵਾਂ ਮਹੀਨਾ ਪੂਰਾ ਹੋ ਜਾਵੇਗਾ। ਮੇਰੀ ਡਿਲੀਵਰੀ 1 ਮਈ ਨੂੰ ਹੋ ਸਕਦੀ ਹੈ। ਪਰ ਮੈਂ ਚਾਹੁੰਦੀ ਹਾਂ ਕਿ 5 ਮਈ ਨੂੰ ਡਿਲੀਵਰੀ ਹੋਵੇ।     ਨਾਲ ਹੀ ਪਾਇਲ ਨੇ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੇਰੀ ਡਿਲੀਵਰੀ 5 ਮਈ ਨੂੰ ਹੀ ਹੋਵੇ ਭਗਵਾਨ ਦੀ ਕ੍ਰਿਪਾ ਨਾਲ ਸਭ ਕੁਝ ਸਹੀ ਰਿਹਾ ਤਾਂ ਅਜਿਹਾ ਹੀ ਹੋਵੇਗਾ। ਮੈਂ ਇਹ ਇਸ ਲਈ ਚਾਹੁੰਦੀ ਹਾਂ ਕਿਉਂ ਕਿ ਮੇਰੇ  ਬੇਟੇ ਚਿਰਾਊ ਦਾ ਜਨਮ ਦਿਨ 5 ਮਈ ਨੂੰ ਆਉਂਦਾ ਹੈ। ਇਸ ਲਈ ਹੀ ਮੇਰੀ ਇਹ ਇੱਛਾ ਹੈ। ਜੇਕਰ ਅਜਿਹਾ ਹੋ ਗਿਆ ਤਾਂ 4 ਮਈ ਨੂੰ ਮੈਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਜਾਵੇਗਾ ਤੇ ਫਿਰ 5 ਮਈ ਨੂੰ ਮੇਰੇ ਦੋਵੇਂ ਬੱਚੇ ਇਸ ਦੁਨੀਆਂ ‘ਚ ਆ ਜਾਣਗੇ।

Story You May Like