The Summer News
×
Sunday, 19 May 2024

ਸਮੁੰਦਰ ਬਣਿਆ ਪਰਿਵਾਰਕ ਮੈਂਬਰਾ ਦਾ ਕਾਲ, ਘੁੰਮਣ ਗਏ ਸੈਲਾਨੀਆਂ ਦਾ ਹੋਇਆ ਇਹ ਹਾਲ

ਚੰਡੀਗੜ੍ਹ : Family trip ਪਰਿਵਾਰਕ ਮੈਂਬਰਾ ਲਈ  ਲਈ ਕਾਲ ਬਣਿਆ। ਛੁੱਟੀਆ ਦੇ ਦਿਨ ਚੱਲ ਰਹੇ ਹਨ ਅਤੇ ਲੋਕ ਘੁੰਮਣ ਜਾ ਰਹੇ ਹਨ। ਪਰ ਜੇਕਰ ਇਹ ਹੀ ਟ੍ਰੀਪ ਤੁਹਾਡੇ ਲਈ ਕਾਲ ਬਣ ਜਾਵੇ ਤਾਂ ਜੀ ਹਾਂ ਇਕ ਭਿਆਨਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਦੁਬਈ ਘੁੰਮਣ ਗਏ ਪਰਿਵਾਰ ਨਾਲ ਹਾਦਸਾ ਵਾਪਰਿਆ। ਤੁਹਾਨੂੰ ਦਸ ਦਈਏ ਕਿ ਸੁਰੱਖਿਆ ਬੈਰੀਅਰ ਨੂੰ ਤੋੜ ਕੇ ਕੁਝ ਲੋਕ ਬੀਚ ਦਾ ਆਨੰਦ ਲੈ ਰਹੇ ਸੀ ਤੇ ਨਾਲ ਹੀ ਸੈਲਫੀ ਲੈ ਰਹੇ ਸੀ। ਜਿਸ ਸਮੇਂ ਲੋਕ ਆਨੰਦ ਲੈ ਰਹੇ ਸੀ, ਉਸ ਦੌਰਾਨ  ਵੱਡੀਆ ਵੱਡੀਆ ਲਹਿਰਾਂ ਆ ਰਹੀਆ ਸੀ। ਫਿਰ ਵੀ ਲੋਕ ਸਮੁੰਦਰ ਦੇ ਕੋਲ ਜਾ ਰਹੇ ਸੀ।


ਇਸ ਦੌਰਾਨ ਵੱਡੀ ਲਹਿਰ ਆਉਂਦੀ ਹੈ ਤੇ ਇੱਕੋ ਪਰਿਵਾਰ ਦੇ 8 ਲੋਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ। ਜਿਸ ਨਾਲ ਉੱਥੇ ਹੜਕੰਪ ਮਚ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਨ੍ਹਾਂ ‘ਚੋਂ ਕੁਝ ਲੋਕ ਸਮੁੰਦਰ ਦੀਆਂ ਲਹਿਰਾਂ ‘ਚ ਡੁੱਬਦੇ ਨਜ਼ਰ ਆ ਰਹੇ ਹਨ। ਇਹ ਭਿਆਨਕ ਮਾਮਲਾ ਓਮਾਨ ਦਾ ਅਲ ਮੁਗਸੈਲ ਬੀਚ ‘ਤੇ ਸਮੁੰਦਰ ਦਾ ਹੈ। ਜਿੱਥੇ ਤੇਜ਼ ਲਹਿਰ ਆਈ ਅਤੇ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਗਈ।  ਇਸ ਦੇ ਨਾਲ ਹੀ ਸਮੁੰਦਰ ‘ਚ ਡਿੱਗੇ ਕੁਝ ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ ਕੁਝ ਲੋਕ ਉਨ੍ਹਾਂ ਨੂੰ ਭਾਰਤੀ ਪਰਿਵਾਰ ਦੱਸ ਰਹੇ ਹਨ। ਜੋ ਕਿ ਲਾਪਤਾ ਹਨ, ਹਾਲਾਂਕਿ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।


Story You May Like