The Summer News
×
Friday, 17 May 2024

ਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌ+ਤ ‘ਤੇ ਦੁਖ ਪ੍ਰਗਟਾਉਂਦੇ ਹੋਏ ਇਹਨਾਂ ਅਦਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ (ਸੋਨਮ ਮਲਹੋਤਰਾ) : ਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਦੀ ਖਬਰ ਸੁਣ ਸਾਰੀਆਂ ਦੇ ਹੋਸ਼ ਉੱਡ ਗਏ। ਬਾਲੀਵੁੱਡ ਇੰਡਸਟਰੀ ਨੂੰ ਵੱਡਾ ਝੱਟਕਾ ਲੱਗਾ ਹੈ। ਦਸ ਦਈਏ ਕਿ ਸਤੀਸ਼ ਕੌਸ਼ਿਕ ਦੀ ਉਮਰ ਮਹਿਜ਼ 66 ਸਾਲ ਸੀ। 9 ਫਰਵਰੀ ਨੂੰ ਸਵੇਰੇ ਸ਼ਤੀਸ਼ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸਤੀਸ਼ ਮੌਤ ਤੋਂ ਪਹਿਲਾ ਉਹ ਜਾਵੇਦ ਅਖਤਰ ਦੀ ਹੋਲੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜਿਸ ਦੌਰਾਨ ਸਤੀਸ਼ ਨੇ 7 ਮਾਰਚ ਨੂੰ ਹੋਲੀ ਪਾਰਟੀ ਦੀਆਂ ਕੁਝ ਸੁੰਦਰ ਅਤੇ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ।


ਉਹਨਾਂ ਦੀ ਮੌਤ ਨਾਲ ਸਾਰੇ ਦੁਨੀਆਂ ਵਿੱਚ ਸੋਗ ਦੀ ਲਹਿਰ ਜਾਗ ਉੱਡੀ ਹੈ। ਸਤੀਸ਼ ਕੌਸ਼ਿਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।  ਮਸ਼ਹੂਰ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕਾਂ ਕੋਈ ਵੀ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ ਕਿ ਸਤੀਸ਼ ਹੁਣ ਇਸ ਦੁਨੀਆਂ ‘ਚ ਨਹੀਂ ਹਨ। ਸਾਰੇ ਅਦਾਕਾਰ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਰ ਕਰਦੇ ਹੋਏ ਸਤੀਸ਼ ਕੌਸ਼ਿਕ ਨੂੰ ਸ਼ਰਧਾਂਜਲੀ ਦੇ ਰਹੇ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੀਸ਼ ਕੌਸ਼ਿਕ ਨੂੰ ਦਿੱਤੀ ਸ਼ਰਧਾਂਜਲੀ


6-1


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੀਸ਼ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ, ਇਸ ਦੌਰਾਨ ਪੀਐਮ ਮੋਦੀ ਨੇ ਟਵੀਟ ਕੀਤਾ ਤੇ ਲਿਖਿਆ, “ਮੈਂ ਸਤੀਸ਼ ਕੌਸ਼ਿਕ ਦੇ ਅਚਾਨਕ ਹੋਏ ਦੇਹਾਂਤ ਤੋਂ ਬਹੁਤ ਦੁਖੀ ਹਾਂ, ਉਹ ਬਹੁਤ ਹੀ ਚੰਗੇ ਇਨਸਾਨ ਸੀ ਤੇ ਉਹਨਾਂ ਨੇ ਆਪਣੀ ਅਦਾਕਾਰੀ ਤੇ ਨਿਰਦੇਸ਼ਨ ਨਾਲ ਲੱਖਾਂ ਦਿਲ ਜਿੱਤੇ ਹਨ।  ਉਨ੍ਹਾਂ ਦੇ ਪਰਿਵਾਰ ਤੇ ਨਜ਼ਦੀਕੀਆਂ ਨਾਲ ਮੇਰੀ ਸੰਵੇਦਨਾ। OM SHANTI”


6-2


ਸਤੀਸ਼ ਦੀ ਮੌਤ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਨ੍ਹਾਂ ਦੇ ਦੋਸਤ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦਿੱਤੀ। ਅਨੁਪਮ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ – ਜਾਣਦਾ ਹਾਂ ਕਿ ਮੌਤ ਹੀ ਇਸ ਦੁਨੀਆਂ ਦਾ ਆਖਰੀ ਸੱਚ ਹੈ- ਪਰ ਇਹ ਗੱਲ ਮੈਂ ਜਿਉਂਦੇ ਜੀਅ ਆਪਣੇ ਦੋਸਤ ਬਾਰੇ ਲਿਖਾਗਾਂ, ਇਹ ਮੈਂ ਸੁਪਨਿਆਂ ‘ਚ ਵੀ ਨਹੀਂ ਸੋਚੀਆਂ ਸੀ। 45 ਸਾਲ ਦੀ ਦੋਸਤੀ ਇਸ ਤਰ੍ਹਾਂ ਅਚਾਨਕ ਸਟਾਪ ਲੱਗ ਜਾਵੇਗਾ ਕਦੇ ਸੋਚੀਆਂ ਨਹੀਂ ਸੀ। Life will NEVER be the same without you SATISH ! OM SHANTI”


ਕੰਗਨਾ ਰਣੌਤ ਨੇ ਦਿੱਤੀ ਸ਼ਰਧਾਂਜਲੀ


6-3


ਕੰਗਨਾ ਨੇ ਸਤੀਸ਼ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ “ਉਹ ਮੇਰੇ ਸਭ ਤੋਂ ਵੱਡੇ ਚੀਅਰਲੀਡਰ ਸਨ, ਇੱਕ ਬਹੁਤ ਹੀ ਸਫਲ ਅਭਿਨੇਤਾ ਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨਿੱਜੀ ਤੌਰ 'ਤੇ ਬਹੁਤ ਹੀ ਦਿਆਲੂ ਤੇ ਸੱਚੇ ਵਿਅਕਤੀ ਸੀ, ਉਹਨਾਂ ਨੂੰ ਯਾਦ ਕੀਤਾ ਜਾਵੇਗਾ, OM SHANTI”


Anirudh Dave ਨੇ ਸਾਂਝਕੀਤੀ ਪੋਸਟ  


6-4


ਅਦਾਕਾਰ Anirudh Dave ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ - ਅੱਜ ਮੇਰੇ ਗੁਰੂ, ਮੇਰਾ ਮੁੰਬਈ ਦਾ ਸਪੋਰਟ ਸਿਸਟਮ ਖਤਮ ਹੋ ਗਿਆ ਹੈ, ਮੇਰੇ ਲਈ ਪਿਤਾ ਵਾਂਗ ਸਤੀਸ਼, ਮੈਂ ਤੁਹਾਨੂੰ  ਹਮੇਸ਼ਾ ਯਾਦ ਰੱਖਾਂਗਾ। OM SHANTI”


ਜਾਵੇਦ ਅਖਤਰ ਨੇ ਸਤੀਸ਼ ਨੂੰ ਦਿੱਤੀ ਸ਼ਰਧਾਂਜ਼ਲੀ


6-5


ਜਾਵੇਦ ਅਖਤਰ ਸਤੀਸ਼ ਦੇ ਬਹੁਤ ਕਰੀਬੀ ਦੋਸਤ ਸੀ। ਹੋਲੀ ਦਾ ਤਿਉਹਾਰ   ਉਨ੍ਹਾਂ ਨੇ ਇਕੱਠੇ ਮਨਾਇਆ ਸੀ। ਜਿਸ ਦੌਰਾਨ ਜਾਵੇਦ ਨੇ ਆਪਣੀ ਆਖਰੀ ਪੋਸਟ ਇਸ ‘ਤੇ ਸਾਂਝੀ ਕੀਤੀ ਸੀ। ਜਾਵੇਦ ਨੇ ਟਵੀਟ ਕੀਤਾ, ''ਸਤੀਸ਼ ਪਿਆਰ ਤੇ ਹਾਸੇ ਨਾਲ ਭਰਿਆ ਵਿਅਕਤੀ ਸੀ  ਅਸੀਂ 40 ਸਾਲਾਂ ਤੋਂ ਇੱਕਠੇ ਸੀ।


ਅਦਾਕਾਰ ਅਲੀ ਨੇ ਸਤੀਸ਼ ਨੂੰ ਦਿੱਤੀ ਸ਼ਰਧਾਜ਼ਲੀ


ਰਿਚਾ ਚੱਢਾ ਅਤੇ ਉਸਦੇ ਪਤੀ ਅਲੀ ਨੇ ਇਕ ਦਿਨ ਪਹਿਲਾਂ ਸਤੀਸ਼ ਕੌਸ਼ਿਕ ਨਾਲ ਹੋਲੀ ਮਨਾਈ ਸੀ, ਇਸ ਦੌਰਾਨ 2 ਦਿਨ ਬਾਅਦ ਇਸ ਤਰ੍ਹਾਂ ਮੌਤ ਦਾ ਪਤਾ ਲਗਣਾ ਸਦਮਾ ਲੱਗਣਾ ਹੈ। ਸਤੀਸ਼ ਨਾਲ ਯਾਦਾ ਸਾਂਝੀਆਂ ਕਰਦੇ ਹੋਏ ਲਿਖਿਆ, "ਇੱਕ ਦਿਨ ਪਹਿਲਾਂ ਅਸੀਂ ਹੋਲੀ ਖੇਡੀ, ਮਸਤੀ ਕੀਤੀ, ਇੱਕਠੇ ਖਾਣਾ ਖਾਧਾ।"  ਤੁਹਾਡਾ ਹਾਲੇ ਦੁਨੀਆਂ ਨੂੰ ਛੱਡ ਕੇ ਜਾਣ ਦਾ ਸਮਾਂ ਨਹੀਂ ਸੀ ਸਰ’


ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਤੀਸ਼ ਨੂੰ ਦਿੱਤੀ ਸ਼ਰਧਾਂਜਲੀ


6-6


ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਤੀਸ਼ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ, ''ਅਦਾਕਾਰ, ਨਿਰਦੇਸ਼ਕ ਤੇ ਲੇਖਕ ਸਤੀਸ਼ ਦੇ ਅਚਾਨਕ ਦੇਹਾਂਤ ਤੋਂ ਮੈਂ ਬਹੁਤ ਹੀ ਦੁਖੀ ਹਾਂ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ, ਉਨ੍ਹਾਂ ਦੀ ਕਲਾਤਮਕ ਰਚਨਾ ਤੇ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। OM SHANTI”


ਅਜੇ ਦੇਵਗਨ ਨੇ ਦਿੱਤੀ ਸ਼ਰਧਾਂਜਲੀ


6-7 


ਅਜੇ ਦੇਵਗਨ ਨੇ ਅਭਿਨੇਤਾ ਸਤੀਸ਼ ਕੌਸ਼ਿਕ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ, '' ਉੱਠਦੇ ਦੌਰਾਨ ਹੀ ਸਤੀਸ਼ ਦੇ ਦੇਹਾਂਤ ਦੀ ਇਹ ਖਬਰ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹਨਾਂ ਦੇ ਪਰਿਵਾਰ ਨਾਲ ਹਮਦਰਦੀ, RIP ਸਤੀਸ਼।

Story You May Like