The Summer News
×
Friday, 17 May 2024

ਸ਼ੋਅ ਤੋਂ ਬਾਅਦ ਵੀ Kapil Sharma ਦਾ ਹੋਇਆ ਅਜਿਹਾ ਬੁਰਾ ਹਾਲ,ਪਤਨੀ ਸਮੇਤ ਪਰਿਵਾਰ ਪਰੇਸ਼ਾਨ

ਚੰਡੀਗੜ੍ਹ : Comadian Kapil Sharma ਦਾ ਸ਼ੋਅ ਸਾਰੀ ਦੁਨੀਆ ‘ਚ ਪ੍ਰਸਿੱਧ ਹੈ। ਕਪਿਲ ਦਾ ਸ਼ੋਅ ਬਹੁਤ ਵਧੀਆ ਚੱਲ ਰਿਹਾ ਹੈ। ਕਪਿਲ ਦੀ ਟੀਮ ਸ਼ੋਅ ਦੌਰਾਨ ਪ੍ਰਸ਼ੰਸਕਾ ਦਾ ਖੂਬ ਮਨੋਰੰਜਨ ਕਰਦੀ ਹੈ। ਸ਼ੋਅ ਬੇਸ਼ੱਕ ਵਧੀਆ ਚੱਲ ਰਿਹਾ ਹਾਂ। ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ 'ਚ ਕਪਿਲ ਨੇ ਸ਼ੋਅ ਤੋਂ ਬਾਅਦ ਆਪਣੀ ਰੁਟੀਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਕਾਮੇਡੀਅਨ ਦੀ ਗੱਲ ਸੁਣ ਕੇ ਪ੍ਰਸ਼ੰਸਕ ਕਾਫੀ ਦੰਗ ਰਹਿ ਜਾਣਗੇ।


ਸੈਲੀਬ੍ਰਿਟੀਜ਼ ਨਾਲ ਗੱਲਬਾਤ ਦੌਰਾਨ ਵੀ ਉਹ ਅਕਸਰ ਪਤਨੀ ਗਿੰਨੀ ਤੇ ਬੱਚਿਆਂ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਹਨ। ਕਪਿਲ ਸ਼ਰਮਾ ਦੇ ਸ਼ੋਅ ‘ਚ ਕੁਝ ਟੀਵੀ ਐਂਕਰਾਂ ਆਏ, ਜਿਸ ਦੌਰਾਨ ਕ੍ਰਿਕਟ ਲੀਗ ਦੇ ਹੋਸਟ ਵੀ ਉੱਥੇ ਪਹੁੰਚੇ।  ਇਸ ਦੌਰਾਨ ਹਾਸੇ ਮਜ਼ਾਕ ਕਰਦੇ ਹੋਏ ਕਪਿਲ ਸ਼ਰਮਾ ਨੇ ਦੱਸਿਆ ਕਿ ਸ਼ੋਅ ਤੋਂ ਬਾਅਦ ਉਹ ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ।


ਸ਼ੋਅ ਤੋਂ ਬਾਅਦ ਮੈਂ ਜ਼ਿਆਦਾਤਰ ਰਹਿੰਦਾ ਹਾਂ ਚੁੱਪ


ਕਪਿਲ ਸ਼ਰਮਾ ਨੇ ਆਪਣੇ ਗਲ ਕਰਦੇ ਹੋਏ ਕਿਹਾ ਕਿ "ਮੈਂ ਅਕਸਰ ਸ਼ੋਅ ਤੋਂ ਬਾਅਦ ਜ਼ਿਆਦਾਤਰ ਚੁੱਪ ਰਹਿੰਦਾ ਹਾਂ। ਸ਼ੋਅ 'ਚ ਹਾਸਾ ਮਜ਼ਾਕ ਕਰਨ ਤੋਂ ਬਾਅਦ ਕਿਸੇ ਨਾਲ ਜ਼ਿਆਦਾ ਗੱਲ ਕਰਨ ਦਾ ਮਨ ਨਹੀਂ ਕਰਦਾ। ਮੇਰੀ ਪਤਨੀ ਗਿੰਨੀ ਵੀ ਹਮੇਸ਼ਾ ਇਸ ਬਾਰੇ ਸ਼ਿਕਾਇਤ ਕਰਦੀ ਹੈ। ਇਸ ਦੌਰਾਨ ਉਹ ਮੈਨੂੰ ਸਮਝ ਨਹੀਂ ਪਾਉਂਦੀ ਹੈ।" ਉਹ ਹੈਰਾਨ ਹੈ ਕਿ ਮੈਂ ਉਸ ਨਾਲ ਗੱਲ ਕਿਉਂ ਨਹੀਂ ਕਰ ਰਿਹਾ ਹਾਂ  ਤੇ ਅਜਿਹਾ ਨਹੀਂ ਹੈ ਕਿ ਮੈਂ ਨਹੀਂ ਚਾਹੁੰਦਾ, ਮੈਨੂੰ ਕੁਝ ਦੇਰ ਲਈ ਚੁੱਪ ਰਹਿਣ ਦੀ ਲੋੜ ਹੈ। ਕਪਿਲ ਸ਼ਰਮਾ ਨੇ ਆਪਣੇ ਘਰੇਲੂ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਕਪਿਲ ਦੀ ਮਾਂ ਨਾਲ ਵੀ ਬਹੁਤ ਮਜ਼ਾਕ ਕਰਦੇ ਹਨ। ਗਿੰਨੀ ਤੇ ਬੱਚਿਆਂ ਨੇ ਅਜੇ ਤੱਕ ਸ਼ੋਅ 'ਚ ਐਂਟਰੀ ਨਹੀਂ ਕੀਤੀ ਹੈ। ਪ੍ਰਸ਼ੰਸਕ ਕਪਿਲ ਦੇ ਪਰਿਵਾਰ ਦੇ ਸ਼ੋਅ 'ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

Story You May Like