The Summer News
×
Friday, 17 May 2024

ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਖਾਓ ਇਹ ਚੀਜ਼ਾਂ, ਸਰੀਰ ਹੋਵੇਗਾ ਮਜ਼ਬੂਤ

ਚੰਡੀਗੜ੍ਹ : ਪ੍ਰੋਟੀਨ ਸਰੀਰ ਦੇ ਵਾਧੇ, ਹੱਡੀਆਂ ਅਤੇ ਵਾਲਾਂ ਦੀ ਮਜ਼ਬੂਤੀ, ਸਕੀਨ ਦੀ ਚਮਕ ਲਈ ਜ਼ਰੂਰੀ ਪਦਾਰਥ ਹੈ। ਸਰੀਰ ਵਿੱਚ ਪ੍ਰੋਟੀਨ ਦਾ ਹੋਣਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਰੋਜ਼ਾਨਾ ਦੇ ਕੰਮ ਕਰਨ ਲਈ ਪ੍ਰੋਟੀਨ ਦੀ ਵੱਡੀ ਮਾਤਰਾ ਵਿੱਚ ਲੋੜ ਹੁੰਦੀ ਹੈ। ਬੱਚਿਆਂ ਵਿੱਚ ਪ੍ਰੋਟੀਨ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ, ਕਿਉਂਕਿ ਉਨ੍ਹਾਂ ਦਾ ਸਰੀਰ ਵੱਧ ਰਿਹਾ ਹੁੰਦਾ ਹੈ, ਇਸ ਦੇ ਨਾਲ ਹੀ ਵੱਡਿਆਂ ਨੂੰ ਵੀ ਪ੍ਰੋਟੀਨ ਵਾਲੀ ਖੁਰਾਕ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਰੀਰ ਵਿੱਚ ਪ੍ਰੋਟੀਨ ਦੀ ਘਾਟ ਹੋਣ ਨਾਲ ਕਮਜ਼ੋਰੀ ਆ ਜਾਂਦੀ ਹੈ।


ਆਓ ਤੁਹਾਨੂੰ ਦਸਦੇ ਹਾਂ ਕਿਸ ਭੋਜਨ ਵਿੱਚ ਹੁੰਦਾ ਹੈ ਪ੍ਰੋਟੀਨ


ਘਰ ਵਿੱਚ ਜੋ ਅਸੀਂ ਰੋਜ਼ਾਨਾ ਭੋਜਨ ਗ੍ਰਹਿਣ ਕਰਦੇ ਹਾਂ ਉਹਨਾਂ ਵਿੱਚ ਹੀ ਪ੍ਰਟੀਨ ਹੁੰਦਾ ਹੈ। ਜਿਵੇਂ ਕਿ ਆਟਾ, ਦਾਲਾਂ, ਦੁੱਧ, ਦਹੀਂ, ਛੋਲਿਆਂ ਦੀ ਦਾਲ, ਫਲ੍ਹਿਆਂ, ਸੋਇਆਬੀਨ,ਅੰਡੇ, ਮੱਛੀ, ਚਿਕਨ, ਹਰੀਆਂ ਸਬਜ਼ੀਆਂ, ਫਲ ਅਤੇ ਨਾਲ ਹੀ Dry fruits ਆਦਿ। ਇਹ ਭੋਜਨ ਆਹਾਰ ਤੁਸੀਂ ਰੋਜ਼ ਖਾਂਦੇ ਹੋ।


Story You May Like