The Summer News
×
Tuesday, 21 May 2024

ਅਮਿਤਾਭ ਬੱਚਨ ਤੇ ਸ੍ਰੀਦੇਵੀ ਦੌਰਾਨ ਫਿਲਮ ਨਿਰਮਾਤਾ ਨੂੰ ਇਹਨਾਂ ਮੁਸ਼ਕਲਾ ਦਾ ਕਰਨਾ ਪਿਆ ਸਾਹਮਣਾ

ਚੰਡੀਗੜ੍ਹ 1992 ‘ਚ ਸ੍ਰੀਦੇਵੀ ਤੇ ਅਮਿਤਾਭ ਬੱਚਨ ਦੀ ਫਿਲਮ ਖੁਦਾ ਗਵਾਹ ਰਿਲੀਜ਼ ਹੋਈ , ਜਿਸ ਵਿਚ ਦੋਹਾਂ ਕਲਾਕਾਰਾਂ ਨੇ ਆਪਣੇ ਵੱਖਰੇ ਅੰਦਾਜ਼ ‘ਚ ਦਰਸ਼ਕਾਂ ਨੂੰ ਭਰਮਾਉਣ ਦੀ ਚੰਗੀ ਕੋਸ਼ਿਸ਼ ਕੀਤੀ , ਹਾਲਾਂਕਿ ਇਹ ਫਿਲਮ ਇਨੀ ਚਲੀ ਨਹੀਂ , ਪਰ ਇਸ ਵਿਚ ਅਮਿਤਾਭ ਤੇ ਸ੍ਰੀਦੇਵੀ ਦੀ ਜੋੜੀ ਨੂੰ ਪਸੰਦ ਕੀਤਾ ਗਿਆ। ਇਸ ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ ਵਿਚ ਹੋਈ ਸੀ ,ਜਿਸ ਨੂੰ ਲੈਕੇ ਸ੍ਰੀ ਦੇਵੀ ਦੀ ਮਾਂ ਰਾਜੇਸ਼ਵਰੀ ਬੇਹੱਦ ਚਿੰਤਤ ਸੀ , ਤੇ ਉਹਨਾਂ ਨੇ ਫਿਲਮ ਦੇ ਨਿਰਮਾਤਾ ਨੂੰ ਧਮਕੀ ਤੱਕ ਦਿੱਤੀ ਕਿ ਜੇਕਰ ਅਫਗਾਨ ‘ਚ ਉਹਨਾਂ ਦੀ ਕੁੜੀ ਨੂੰ ਜਾ ਫਿਰ ਅਮਿਤਾਭ ਬੱਚਣ ਨੂੰ ਕੁਝ ਹੋਇਆ ਤਾਂ ਉਸ ਲਈ ਪ੍ਰੋਡਿਊਸਰ ਮਨੋਜ ਦੇਸਾਈ ਹੀ ਜ਼ਿੰਮੇਵਾਰ ਹੋਵੇਗਾ।



ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਮਨੋਜ ਨੇ ਦੱਸਿਆ ਹੈ ਕਿ ਦੋਹਾਂ ਕਲਾਕਾਰਾਂ ਦੀਆਂ ਮਾਂਵਾ ਅਫਗਾਨਿਸਤਾਨ ‘ਚ ਸ਼ੂਟਿੰਗ ਨੂੰ ਲੈ ਕੇ ਡਰੀਆਂ ਹੋਈਆਂ ਸਨ। ਤੇਜੀ ਬੱਚਨ ਨੇ ਕਿਹਾ ਸੀ ਕਿ ਜੇਕਰ ਅਮਿਤਾਭ ਨੂੰ ਕੁਝ ਹੋ ਗਿਆ ਤਾਂ ਜਯਾ ਵਿਧਵਾ ਹੋ ਜਾਵੇਗੀ ਤਾਂ ਮਨੋਜ ਦੀ ਪਤਨੀ ਵੀ ਵਿਧਵਾ ਹੋ ਜਾਵੇਗੀ।



ਇਸ ਦੇ ਨਾਲ ਹੀ ਸ੍ਰੀਦੇਵੀ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਬੇਟੀ ਨੂੰ ਕਾਬੁਲ ‘ਚ ਕੁਝ ਹੋਇਆ ਤਾਂ ਉਹ ਉਸ ਦੀ ਜਾਨ ਲੈ ਲਵੇਗੀ। ਉਸ ਨੇ ਕਿਹਾ- ਮਨੋਜ ਭਾਈ, ਜੇ ਸ਼੍ਰੀ ਨੂੰ ਕੁਝ ਹੋ ਗਿਆ ਤਾਂ ਕਾਬੁਲ ਤੋਂ ਵਾਪਸ ਨਾ ਆਈ। ਮੈਂ ਇੱਥੇ ਖੂਨ ਕਰਵਾ ਦੇਵਾਂਗੀ। ਮਨੋਜ ਨੇ ਅੱਗੇ ਕਿਹਾ, ਤੁਸੀਂ ਸਮਝ ਸਕਦੇ ਹੋ ਕਿ ਅਫਗਾਨਿਸਤਾਨ ਵਿੱਚ ਸ਼ੂਟਿੰਗ ਕਰਨਾ ਕਿੰਨਾ ਜੋਖਮ ਭਰਿਆ ਹੋਵੇਗਾ ਪਰ ਅਮਿਤਾਭ ਬੱਚਨ ਅਸਲ ਲੋਕੇਸ਼ਨ ‘ਤੇ ਸ਼ੂਟਿੰਗ ਕਰਨਾ ਚਾਹੁੰਦੇ ਸਨ।



ਅਮਿਤਾਭ ਬੱਚਨ ਤੇ ਸ੍ਰੀਦੇਵੀ ਦੀ ਫਿਲਮ ਖੁਦਾ ਗਵਾਹ 1992 ‘ਚ ਰਿਲੀਜ਼ ਹੋਈ। ਇਸ ਦੇ ਨਾਲ ਹੀ ਮਨੋਜ ਦੇਸਾਈ ਕਿਹਾ ਕਿ ਇਸ ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ ‘ਚ 18 ਦਿਨਾਂ ਤੱਕ ਚੱਲੀ। ਮਨੋਜ ਨੇ ਕਿਹਾ ਕਿ ਫਿਲਮ ਖੁਦਾ ਗਵਾਹ ਦੀ ਸ਼ੂਟਿੰਗ ਕਾਬੁਲ ਅਤੇ ਮਜ਼ਾਰ-ਏ-ਸ਼ਰੀਫ ‘ਚ ਹੋਈ ਸੀ। ਇੱਕ ਇੰਟਰਵਿਊ ਵਿੱਚ ਅਫਗਾਨਿਸਤਾਨ ਵਿੱਚ ਸ਼ੂਟਿੰਗ ਦਾ ਤਜਰਬਾ ਸਾਂਝਾ ਕਰਦਿਆਂ ਹੋਏ ਅਮਿਤਾਭ ਨੇ ਕਿਹਾ ਕਿ ਉੱਥੇ ਸ਼ੂਟਿੰਗ ਕਰਨਾ ਬਹੁਤ ਖੂਬ ਰਿਹਾ ਸੀ।


Story You May Like