The Summer News
×
Sunday, 19 May 2024

ਚੂਹਿਆਂ ਕਾਰਨ ਇਸ ਦੇਸ਼ 'ਚ ਮਿਲਣਗੀਆਂ ਨੌਜਵਾਨਾਂ ਨੂੰ ਨੌਕਰੀਆਂ,ਤਨਖਾਹ ਸੁਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਦਸ ਦੇਈਏ ਕਿ ਦੇਸ਼ -ਵਿਦੇਸ਼ 'ਚ ਹਰ ਥਾਂ ਚੂਹਿਆਂ ਦਾ ਆਤੰਕ ਹੈ। ਚੂਹਿਆਂ ਕਾਰਨ ਆਮ ਆਦਮੀ ਤੂੰ ਲੈ ਕੇ ਵੱਡੇ ਵੱਡੇ ਸਾਹੂਕਾਰਾਂ ਤੱਕ ਹਰ ਕੋਈ ਪ੍ਰੇਸ਼ਾਨ ਹੈ।ਸੂਤਰਾਂ ਅਨੁਸਾਰ ਅਮਰੀਕਾ ਦੇ ਨਿਊਯਾਰਕ 'ਚ ਚੂਹਿਆਂ ਦੀ ਗਿਣਤੀ ਇੰਨੀ ਜਿਆਦਾ ਵਧ ਗਈ ਹੈ ਕਿ ਚੂਹਿਆਂ ਨਾਲ ਨਜਿੱਠਣ ਲਈ ਲੋਕਾਂ ਨੂੰ ਕੰਮ 'ਤੇ ਰੱਖਿਆ ਜਾ ਰਿਹਾ ਹੈ। ਦਸ ਦੇਈਏ ਕਿ ਨਿਊਯਾਰਕ ਦੇ mayor ਨੇ ਘੋਸ਼ਣਾ ਕੀਤੀ ਹੈ ਕਿ ਚੂਹਿਆਂ ਦੀ ਵਧਦੀ ਆਬਾਦੀ ਦਾ ਮੁਕਾਬਲਾ ਕਰਨ ਲਈ ਭਰਤੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਚੁਣੇ ਗਏ ਉਮੀਦਵਾਰਾਂ ਨੂੰ ਮਿਲਣ ਵਾਲੀ ਤਨਖ਼ਾਹ ਵੀ ਭਾਰਤ ਦੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਨਹੀਂ ਮਿਲਦੀ।


ਜਾਣਕਾਰੀ ਅਨੁਸਾਰ ਨਿਊਯਾਰਕ ਵਿੱਚ ਪਿਛਲੇ ਦੋ ਸਾਲਾਂ ਤੋਂ ਚੂਹਿਆਂ ਦੀ ਗਿਣਤੀ 'ਚ 71% ਦਾ ਵਾਧਾ ਹੋਇਆ। ਦਸਿਆ ਜਾ ਰਿਹਾ ਹੈ ਕਿ ਚੂਹਿਆਂ ਨੇ ਘਰਾਂ ਤੋਂ ਲੈ ਕੇ ਸਬਵੇਅ ਤੱਕ ਦਹਿਸ਼ਤ ਮਚਾਈ ਹੋਈ ਹੈ । ਇਸੇ ਦੌਰਾਨ ਸ਼ਹਿਰ 'ਚ ਵੀ ਵੱਧ ਰਹੇ ਕੂੜੇ ਕਾਰਨ ਚੂਹਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੇ ਨਾਲਹੀ ਜੇਕਰ ਤੁਸੀਂ ਨੇੜਲੇ ਨਿਊਯਾਰਕ ਸਿਟੀ 'ਚ ਚੂਹਿਆਂ ਦੀ ਵਧ ਰਹੀ ਆਬਾਦੀ ਨਾਲ ਨਜਿੱਠਣ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ,ਅਤੇ ਚੂਹਿਆਂ ਦੀ ਆਬਾਦੀ ਨੂੰ ਵਧਣ ਤੋਂ ਰੋਕਣਾ ਚਾਹੁੰਦੇ ਹੋ, ਤਾਂ ਇਹ ਨੌਕਰੀ ਖਾਸ ਤੌਰ 'ਤੇ ਤੁਹਾਡੇ ਲਈ ਹੈ।


ਦਸ ਦਿੰਦੇ ਹਾਂ ਕਿ ਜੋ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਚੁਣੇ ਜਾਣਗੇ ਤਾਂ ਉਹਨਾਂ ਦੀ ਤਨਖਾਹ 120 ਹਜ਼ਾਰ ਡਾਲਰ (97 ਲੱਖ 72 ਹਜ਼ਾਰ 800 ਰੁਪਏ) ਤੋਂ 170 ਹਜ਼ਾਰ ਡਾਲਰ (1 ਕਰੋੜ 38 ਲੱਖ 44 ਹਜ਼ਾਰ 800 ਰੁਪਏ) ਵਿਚਕਾਰ ਦਿੱਤੀ ਜਾਵੇਗੀ। ਪ੍ਰੰਤੂ ਉਮੀਦਵਾਰ ਸਿਰਫ ਨਿਊਯਾਰਕ ਦਾ ਨਿਵਾਸੀ ਹੋਣਾ ਚਾਹੀਦਾ ਹੈ,ਅਤੇ ਇਸ ਤੋਂ ਇਲਾਵਾ ਬਿਨੈਕਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ।

Story You May Like