ਪੁਰਾਣੀ ਦੁਸ਼ਮਣੀ ਦੇ ਚਲਦਿਆਂ ਤੇ.ਜ.ਧਾ.ਰ ਹ.ਥਿ.ਆ/ਰਾਂ ਨਾਲ ਵਿਅਕਤੀ ਉੱਪਰ ਹ/ਮ//ਲਾ
ਲੁਧਿਆਣਾ:- ਲੁਧਿਆਣਾ ਦੇ ਇਸਲਾਮਗੰਜ ਇਲਾਕੇ ਵਿੱਚ ਪੁਰਾਣੀ ਦੁਸ਼ਮਣੀ ਦੇ ਚਲਦਿਆਂ ਕੁਝ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਮੌਜੂਦ ਇਲਾਕਾ ਨਿਵਾਸੀਆਂ ਤੇ ਰਿਸ਼ਤੇਦਾਰਾਂ ਨੇ ਦੋ ਆਰੋਪੀਆਂ ਨੂੰ ਕਾਬੂ ਕਰ ਲਿਆ। ਜਦਕਿ ਤਿੰਨ ਮੌਕੇ ਤੋਂ ਫਰਾਰ ਹੋਣ ਚ ਸਫਲ ਰਹੇ। ਜਿਨਾਂ ਦੀ ਇਹ ਗੱਡੀ ਵੀ ਮੌਕੇ ਤੋਂ ਬਰਾਮਦ ਕੀਤੀ ਗਈ।
ਇਸ ਮੌਕੇ ਪੀੜਤ ਸੰਨੀ ਨੇ ਦੱਸਿਆ ਕਿ ਉਹ ਘਰ ਤੋਂ ਬੱਚਿਆਂ ਵਾਸਤੇ ਦੁਕਾਨ ਤੋਂ ਕੁਝ ਲੈਣ ਲਈ ਨਿਕਲੇ ਤਾਂ ਇਸ ਦੌਰਾਨ ਸ਼ਿਮਲਾਪੁਰੀ ਇਲਾਕੇ ਦੇ ਅਰੋਪੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਉਹ ਬੜੀ ਮੁਸ਼ਿਕਲ ਨਾਲ ਘਰ ਵਿਚ ਵੜੇ ਤੇ ਅਰੋਪੀ ਉਸਦੇ ਪਿੱਛੇ ਆ ਗਏ ਅਤੇ ਹਮਲਾ ਕਰਨ ਲੱਗੇ। ਹਾਲਾਂਕਿ ਇਸ ਦੌਰਾਨ ਮੁਹੱਲਾ ਨਿਵਾਸੀਆਂ ਤੇ ਉਸਦੇ ਰਿਸ਼ਤੇਦਾਰਾਂ ਨੇ ਮੌਕੇ ਤੇ ਪਹੁੰਚ ਕੇ ਦੋ ਅਰੋਪੀਆਂ ਨੂੰ ਕਾਬੂ ਕਰ ਲਿਆ। ਜਦਕਿ 3 ਫ਼ਰਾਰ ਹੋ ਗਏ। ਉਸਨੇ ਦੱਸਿਆ ਕਿ ਅਰੋਪੀਆਂ ਨਾਲ ਉਸਦਾ ਦੁਸ਼ਹਿਰੇ ਵਾਲੇ ਦਿਨ ਝਗੜਾ ਹੋਇਆ ਸੀ, ਜਿਸਦੀ ਉਨ੍ਹਾਂ ਨੂੰ ਰੰਜਿਸ਼ ਸੀ।
ਇਸ ਦੌਰਾਨ ਮੁਹੱਲੇ ਦੇ ਪ੍ਰਧਾਨ ਤੇ ਅਕਾਲੀ ਆਗੂ ਪਾਲ ਸਿੰਘ ਪਾਲਾ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਬਾਰੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ।
ਹਾਲਾਂਕਿ ਦੂਜੇ ਧਿਰ ਦੇ ਲੋਕ ਸੰਨੀ ਤੇ ਗੰਭੀਰ ਇਲਜਾਮ ਲਗਾਉਂਦੇ ਨਜਰ ਆਏ।