ਲੋਕ ਸਭਾ ਚੋਣਾਂ 2024 ਦਾ ਆਗਾਸ ਬੀਤੇ ਕੱਲ 3 ਵਜੇ ਤੋਂ ਹੋ ਚੁੱਕਿਆ ਹੈ ਅਤੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਬੀਤੇ ਕੱਲ ਤੋਂ ਪੂਰੇ ਦੇਸ਼ ਚ ਅਚਾਰ ਸਹਿਤਾ ਲਾਗੂ ਹੋ ਚੁੱਕੀ ਹੈ, ਇਸੇ ਦੇ ਚਲਦੇ ਹੁਣ ਪ੍ਰਸ਼ਾਸਨ ਵੀ ਪਬਾ ਭਾਰ ਦਿਸ ਰਿਹਾ ਹੈ ਜਿਸ ਦੇ ਚਲਦੇ ਜਿੱਥੇ ਪ੍ਰਸ਼ਾਸਨ ਵੱਲੋਂ ਸਿਆਸੀ ਆਗੂਆਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਉਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਡੀਸੀ ਪਠਾਨਕੋਟ ਨੇ ਦੱਸਦੇ ਹੋਏ ਕਿਹਾ ਕਿ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਵੱਖੋ ਵੱਖ ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਸ਼ਰਾਬ ਨਕਦੀ ਅਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਸਿਆਈ ਦਲਾਂ ਤੇ ਨਜ਼ਰ ਰੱਖਣਗੀਆਂ।
ਡੀਸੀ ਪਠਾਨਕੋਟ ਨੇ ਕਿਹਾ ਕਿ ਇਸ ਵਾਰ ਚੋਣਾਂ ਸਬੰਧੀ ਸ਼ਿਕਾਇਤ ਆਮ ਲੋਕ ਈ ਵਿਜ਼ਨ ਐਪ ਰਾਹੀਂ ਕਰ ਸਕਣਗੇ ਉਸ ਦੇ ਲਈ ਲੋਕਾਂ ਨੂੰ ਪਹਿਲਾਂ ਇਹ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਉਸਦੇ ਬਾਅਦ ਇਸ ਐਪ ਰਾਹੀਂ ਫੋਟੋ ਖਿੱਚ ਕੇ ਐਪ ਦੇ ਉੱਤੇ ਅਪਲੋਡ ਕਰਨੀ ਹੋਏਗੀ ਜਿਸ ਦੇ ਬਾਅਦ 100 ਮਿੰਟ ਦੇ ਅੰਦਰ ਅੰਦਰ ਸੰਬੰਧਤ ਸ਼ਿਕਾਇਤ ਦੇ ਉੱਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ।