The Summer News
×
Friday, 17 May 2024

Credit ਕਾਰਡ ਯੂਜ਼ਰਸ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ ,ਨਹੀਂ ਤਾਂ ਭਰਨਾ ਪੈ ਸਕਦਾ ਹੈ ਭਾਰੀ ਨੁਕਸਾਨ, ਜਾਣੋ ਕਿਵੇਂ

 


ਚੰਡੀਗੜ੍ਹ : ਅੱਜ ਦੇ ਸਮੇ 'ਚ ਹਰ ਕੋਈ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਿਹਾ ਹੈ,ਇਸਦੇ ਨਾਲ ਹੀ ਇਸਦੀ ਵਰਤੋਂ ਵੀ ਬਹੁਤ ਜਿਆਦਾ ਵੱਧ ਗਈ ਹੈ। ਇਸੇ ਪ੍ਰਕਾਰ ਜੇਕਰ ਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਵਧ ਰਹੀ ਹੈ ਤਾਂ ਨਿਸ਼ਚਿਤ ਤੌਰ 'ਤੇ ਇਸ 'ਚ ਗਲਤੀ ਦੀਆਂ ਸੰਭਾਵਨਾਵਾਂ ਵੀ ਵਧ ਰਹੀਆਂ ਹਨ।ਦੱਸ ਦੇਈਏ ਕਿ ਜੇਕਰ ਤੁਸੀਂ ਇਸ ਨੂੰ ਸਮਝਦਾਰੀ ਨਾਲ ਵਰਤਦੇ ਹੋ ਤਾਂ ਇਹ ਤੁਹਾਡੇ ਲਈ ਲਾਭਦਾਇਕ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਦਾਇਕ ਵੀ ਹੈ। ਇਸੇ ਦੌਰਾਨ ਜੇਕਰ ਤੁਸੀਂ ਇਸਦੀ ਗੈਰ-ਜ਼ਿੰਮੇਵਾਰਾਨਾ ਵਰਤੋਂ ਕਰਦੇ ਹੋ, ਤਾਂ ਤੁਸੀਂ ਕਰਜ਼ੇ ਦੇ ਜਾਲ 'ਚ ਵੀ ਫਸ ਸਕਦੇ ਹੋ।


ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਜਾਣੋ ਕਿਹੜੀਆਂ ਗਲਤੀਆਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ :


credit limit ਦੀ ਵਰਤੋਂ ਕਰਨਾ :


ਦੱਸ ਦੇਈਏ ਕਿ ਤੁਹਾਨੂੰ ਆਪਣੇ ਕ੍ਰੈਡਿਟ ਕਾਰਡ ਦਾ ਪੂਰਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡਾ ਕ੍ਰੈਡਿਟ ਸਕੋਰ ਨੂੰ ਪ੍ਰਭਾਵਿਤ ਹੁੰਦਾ ਹੈ। ਆਮ ਤੌਰ 'ਤੇ, ਕ੍ਰੈਡਿਟ ਕਾਰਡ ਕੰਪਨੀਆਂ 30 ਪ੍ਰਤੀਸ਼ਤ ਤੋਂ ਵੱਧ ਕ੍ਰੈਡਿਟ ਉਪਯੋਗਤਾ ਅਨੁਪਾਤ ਨੂੰ ਕਰਜ਼ੇ ਦਾ ਸੰਕੇਤ ਮੰਨਦੀਆਂ ਹਨ। ਅਸਲ ਵਿੱਚ, ਕ੍ਰੈਡਿਟ ਉਪਯੋਗਤਾ ਅਨੁਪਾਤ (CUR) ਦਾ ਕ੍ਰੈਡਿਟ ਸਕੋਰ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਤੁਹਾਡਾ ਕ੍ਰੈਡਿਟ ਉਪਯੋਗਤਾ ਅਨੁਪਾਤ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਕਿੰਨੀ ਵਰਤੋਂ ਕਰਦੇ ਹੋ।


ATM ਤੋਂ ਕੈਸ਼ ਕਢਵਾਉਣਾ : 


ਤੁਹਾਨੂੰ ਕ੍ਰੈਡਿਟ ਕਾਰਡ ਰਾਹੀਂ ATM ਤੋਂ ਨਕਦੀ ਕਢਵਾਉਣ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਕ੍ਰੈਡਿਟ ਕਾਰਡ ਤੋਂ ਨਕਦੀ ਕਢਵਾਉਣ 'ਤੇ ਕ੍ਰੈਡਿਟ ਮਿਆਦ ਉਪਲਬਧ ਨਹੀਂ ਹੈ। ਤੁਹਾਡੇ ਕਾਰਡ 'ਤੇ ਵਸੂਲੀ ਜਾਣ ਵਾਲੀ ਵਿਆਜ ਦਰ ਉਸ ਦਿਨ ਤੋਂ ਸ਼ੁਰੂ ਹੁੰਦੀ ਹੈ ਜਿਸ ਦਿਨ ਤੁਸੀਂ ATM ਤੋਂ ਪੈਸੇ ਕਢਾਉਂਦੇ ਹੋ।


(ਮਨਪ੍ਰੀਤ ਰਾਓ)

Story You May Like