The Summer News
×
Friday, 17 May 2024

ਇਜ਼ਰਾਈਲ 'ਚ ਫਸੀ ਨੁਸਰਤ ਭਰੂਚਾ ਨਾਲ ਹੋਇਆ ਸੰਪਰਕ, ਮੁਸ਼ਕਿਲਾਂ ਤੋਂ ਬਾਅਦ ਭਾਰਤ ਪਰਤ ਰਹੀ ਅਦਾਕਾਰਾ

ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਮਾਹੌਲ ਗਰਮ ਹੈ। ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਨੁਸਰਤ ਭਰੂਚਾ ਨੂੰ ਲੈਕੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਅਭਿਨੇਤਰੀ ਇਜ਼ਰਾਈਲ ਅਤੇ ਫਿਲਸਤੀਨ ਅੱਤਵਾਦੀ ਸਮੂਹ ਵਿਚਕਾਰ ਚੱਲ ਰਹੇ ਸੰਘਰਸ਼ ਦੇ ਵਿਚਕਾਰ ਇਜ਼ਰਾਈਲ ਵਿੱਚ ਫਸ ਗਈ ਹੈ। ਨੁਸਰਤ ਦੀ ਟੀਮ ਦੇ ਇੱਕ ਮੈਂਬਰ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਅਦਾਕਾਰਾ ਨਾਲ ਸੰਪਰਕ ਟੁੱਟਣ ਦੀ ਜਾਣਕਾਰੀ ਦੇ ਕੇ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧਾ ਦਿੱਤੀ। ਹਾਲਾਂਕਿ ਹੁਣ ਨੁਸਰਤ ਨੂੰ ਲੈ ਕੇ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ।


ਨੁਸਰਤ ਭਰੂਚਾ ਦੀ ਟੀਮ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ 'ਬਦਕਿਸਮਤੀ ਨਾਲ ਨੁਸਰਤ ਇਜ਼ਰਾਈਲ 'ਚ ਫਸ ਗਈ ਹੈ। ਉਹ ਉੱਥੇ ਹਾਈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਹਿੱਸਾ ਲੈਣ ਗਈ ਸੀ। ਟੀਮ ਦੇ ਇੱਕ ਮੈਂਬਰ ਦੇ ਅਨੁਸਾਰ, 'ਮੈਂ ਆਖਰੀ ਵਾਰ ਸ਼ਨੀਵਾਰ ਦੁਪਹਿਰ 12.30 ਵਜੇ ਉਸ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋਇਆ, ਜਦੋਂ ਉਹ ਇੱਕ ਬੇਸਮੈਂਟ ਵਿੱਚ ਸੁਰੱਖਿਅਤ ਸੀ। ਸੁਰੱਖਿਆ ਉਪਾਵਾਂ ਲਈ, ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ, ਉਦੋਂ ਤੋਂ, ਅਸੀਂ ਸੰਪਰਕ ਕਰਨ ਦੇ ਯੋਗ ਨਹੀਂ ਹਾਂ ਅਸੀਂ ਨੁਸਰਤ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਉਹ ਸਿਹਤਮੰਦ ਅਤੇ ਸੁਰੱਖਿਅਤ ਵਾਪਸ ਆਵੇਗੀ। ਇਸ ਦੇ ਨਾਲ ਹੀ ਹੁਣ ਨੁਸਰਤ ਸੁਰੱਖਿਅਤ ਹੋਣ ਦੀ ਸੂਚਨਾ ਮਿਲੀ ਹੈ।



ਨੁਸਰਤ ਭਰੂਚਾ ਦੀ ਟੀਮ ਮੈਂਬਰ ਸੰਚਿਤਾ ਤ੍ਰਿਵੇਦੀ ਨੇ ਅਦਾਕਾਰਾ ਬਾਰੇ ਇੱਕ ਵੱਡਾ ਅਪਡੇਟ ਸ਼ੇਅਰ ਕੀਤਾ ਹੈ। ਸੰਚਿਤਾ ਨੇ ਦੱਸਿਆ ਕਿ ਨੁਸਰਤ ਨਾਲ ਸੰਪਰਕ ਹੋਇਆ ਹੈ। ਨਾਲ ਹੀ ਉਹ ਜਲਦੀ ਹੀ ਭਾਰਤ ਪਰਤ ਆਵੇਗੀ। ਸੰਚਿਤਾ ਨੇ ਕਿਹਾ, 'ਅਸੀਂ ਆਖਿਰਕਾਰ ਅਭਿਨੇਤਰੀ ਨੁਸਰਤ ਭਰੂਚਾ ਨਾਲ ਸੰਪਰਕ ਕਰਨ 'ਚ ਕਾਮਯਾਬ ਰਹੇ ਅਤੇ ਦੂਤਾਵਾਸ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾ ਰਿਹਾ ਹੈ। ਉਹ ਸੁਰੱਖਿਅਤ ਹੈ ਅਤੇ ਭਾਰਤ ਆ ਰਹੀ ਹੈ। ਦੱਸ ਦਈਏ ਕਿ ਹਮਾਸ ਨੇ ਇਜ਼ਰਾਈਲ 'ਤੇ ਅਚਾਨਕ ਵੱਡਾ ਹਮਲਾ ਕੀਤਾ ਅਤੇ ਨਾਲੋ-ਨਾਲ ਸੈਂਕੜੇ ਮਿਜ਼ਾਈਲਾਂ ਦਾਗੀਆਂ।ਇਸ ਕਾਰਨ ਇਜ਼ਰਾਈਲ ਦੇ 300 ਤੋਂ ਵੱਧ ਨਾਗਰਿਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 1000 ਲੋਕ ਜ਼ਖਮੀ ਹੋਏ ਹਨ। ਅਜਿਹੀਆਂ ਖਬਰਾਂ ਹਨ ਕਿ ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ 5,000 ਤੋਂ ਵੱਧ ਰਾਕੇਟ ਦਾਗੇ।


ਇਸ ਦੇ ਨਾਲ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਜੰਗ ਦਾ ਐਲਾਨ ਕਰ ਦਿੱਤਾ ਹੈ। ਨੇਤਨਯਾਹੂ ਨੇ ਕਿਹਾ ਕਿ ਅਸੀਂ ਜੰਗ ਵਿੱਚ ਹਾਂ ਕਾਰਵਾਈ ਵਿੱਚ ਨਹੀਂ। ਹਮਾਸ ਨੇ ਇਜ਼ਰਾਈਲ ਅਤੇ ਇਸਦੇ ਨਾਗਰਿਕਾਂ ਦੇ ਖਿਲਾਫ ਘਾਤਕ ਹਮਲਾ ਕੀਤਾ ਹੈ। ਮੈਂ ਪਹਿਲਾਂ ਘੁਸਪੈਠ ਕਰ ਰਹੇ ਅੱਤਵਾਦੀਆਂ ਦੀਆਂ ਬਸਤੀਆਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ। ਦੁਸ਼ਮਣ ਨੂੰ ਅਜਿਹੀ ਕੀਮਤ ਚੁਕਾਉਣੀ ਪਵੇਗੀ ਜਿਸ ਬਾਰੇ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

Story You May Like