The Summer News
×
Monday, 20 May 2024

ਕੋਹਲੀ ਅਤੇ ਅਰਸ਼ਦੀਪ ਦੇ ਚੀਨੀ ਫੈਨ ਨੇ ਪੰਜਾਬੀ ਭਾਸ਼ਾ ‘ਚ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਖੂਬ ਤਾਰੀਫ, ਦੇਖੋ ਵੀਡੀਓ

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਖਿਡਾਰੀ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹੈ। ਚੀਨ ਵਰਗੇ ਦੇਸ਼ਾਂ ਵਿੱਚ ਵੀ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਹਨ। ਤੁਹਾਨੂੰ ਦਸ ਦਿੰਦੇ ਹਾਂ ਕਿ ਭਾਰਤ-ਬੰਗਲਾਦੇਸ਼ ਮੈਚ ਦੌਰਾਨ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।


ਇਸ ਵੀਡੀਓ ‘ਚ ਉਸ ਨੇ ਨਾ ਕੇਵਲ ਵਿਰਾਟ ਦੀ ਸਗੋਂ ਪੰਜਾਬ ਦੀ ਵੀ ਬਹੁਤ ਤਾਰੀਫ ਕੀਤੀ ਹੈ। ਵਿਰਾਟ ਕੋਹਲੀ ਦਾ ਇਹ ਚਾਈਨੀਜ਼ ਪ੍ਰਸ਼ੰਸਕ ਆਪਣੀ ਗੱਲ ਪੰਜਾਬੀ 'ਚ ਬੋਲ ਰਿਹਾ ਹੈ। ਇਸ ਵੀਡੀਓ 'ਚ ਉਹ ਕਹਿ ਰਿਹਾ ਹੈ ਕਿ ਉਹ ਭਾਰਤੀ ਸੱਭਿਆਚਾਰ ਨੂੰ ਬਹੁਤ ਪਿਆਰ ਕਰਦਾ ਹੈ।  ਦਰਅਸਲ, ਵਿਰਾਟ ਕੋਹਲੀ ਦਾ ਇਹ ਫੈਨ ਆਸਟ੍ਰੇਲੀਆ 'ਚ ਪੜ੍ਹਾਈ ਕਰ ਰਿਹਾ ਹੈ। ਉਹ ਭਾਰਤ-ਬੰਗਲਾਦੇਸ਼ ਮੈਚ ਦੇਖਣ ਲਈ ਸਟੇਡੀਅਮ ਵਿੱਚ ਆਏ ਹਨ। ਇਸ ਵਾਇਰਲ ਵੀਡੀਓ ਵਿੱਚ ਵਿਰਾਟ ਕੋਹਲੀ ਦਾ ਇਹ ਚੀਨੀ ਪ੍ਰਸ਼ੰਸਕ ਕਹਿ ਰਿਹਾ ਹੈ ਉਸ ਨੂੰ ਭਾਰਤੀ ਕ੍ਰਿਕਟ ਟੀਮ ਬਹੁਤ ਜ਼ਿਆਦਾ ਪਸੰਦ ਹੈ। ਇਨ੍ਹਾਂ ਹੀ ਨਹੀਂ ਅਰਸ਼ਦੀਪ ਸਿੰਘ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ। ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਹੁੰਦੀ ਹੈ ਇਹ ਤਾਂ ਇਸ ਵਾਇਰਲ ਵੀਡੀਓ ਨੇ ਦਸ ਹੀ ਦਿੱਤਾ ਹੈ।

Story You May Like