The Summer News
×
Friday, 17 May 2024

ਇਨ੍ਹਾਂ ਪੰਜ ਬੱਚਤ ਯੋਜਨਾਵਾਂ 'ਚ ਨਿਵੇਸ਼ ਕਰਕੇ ਤੁਸੀਂ ਕਮਾ ਸਕਦੇ ਹੋ ਮੋਟੀ ਕਮਾਈ, ਜਾਣੋ ਕਿਵੇਂ ਕਰੇਗੀ ਇਹ Scheme ਕੰਮ

ਚੰਡੀਗੜ੍ਹ : ਅੱਜ ਦੇ ਸਮੇਂ 'ਚ ਹਰ ਕੋਈ ਨੂੰ ਆਪਣੇ ਪੈਸਿਆਂ ਦੀ ਬੱਚਤ ਕਰਨਾ ਚਾਹੁੰਦਾ ਹੈ। ਇਸੇ ਦੌਰਾਨ ਦੱਸ ਦੇਈਏ ਕਿ ਜੇਕਰ ਤੁਸੀਂ ਵੀsavings scheme 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੈ। ਅਜਿਹੀਆਂ ਪੰਜ ਛੋਟੀਆਂ ਬੱਚਤ ਸਕੀਮਾਂ ਹਨ, ਜਿਨ੍ਹਾਂ ਵਿੱਚ ਨਿਵੇਸ਼ ਕਰਕੇ ਤੁਸੀਂ ਵੱਡੀ ਕਮਾਈ ਕਰ ਸਕਦੇ ਹੋ।


ਦੱਸ ਦੇਈਏ ਕਿ ਪਬਲਿਕ ਪ੍ਰੋਵੀਡੈਂਟ ਫੰਡ (Public Provident Fund) 'ਚ ਨਿਵੇਸ਼ ਕਰਨ ਦੀ ਸੀਮਾ 1.5 ਲੱਖ ਰੁਪਏ ਸਾਲਾਨਾ ਹੈ ਇਸਦੇ ਨਾਲ ਹੀ ਇਹ ਇੱਕ ਟੈਕਸ ਮੁਕਤ ਯੋਜਨਾ ਹੈ। ਜਿਸ ਤਹਿਤ ਵਿਆਜ 7.1% ਹੈ। ਇਸ ਦੀ Maturity 15 ਸਾਲਦੀ ਹੈ, ਜਿਸ ਨੂੰ 5-5 ਸਾਲ ਤੱਕ ਵਧਾਇਆ ਜਾ ਸਕਦਾ ਹੈ।


ਜਾਣਕਾਰੀ ਮੁਤਾਬਕ ਨੈਸ਼ਨਲ ਸੇਵਿੰਗ ਅਕਾਊਂਟ ਜਾਂ ਮਾਸਿਕ ਇਨਕਮ ਅਕਾਊਂਟ 'ਚ ਪੈਸੇ ਜਮ੍ਹਾ ਕਰਨ ਦੀ ਸੀਮਾ ਵਧਾ ਕੇ 15 ਲੱਖ ਰੁਪਏ ਕਰ ਦਿੱਤੀ ਗਈ ਹੈ, ਜੋ ਕਿ ਸਾਂਝੇ ਖਾਤੇ ਲਈ ਹੈ। ਇੱਕ ਖਾਤੇ 'ਚ ਨਿਵੇਸ਼ ਕਰਨ ਦੀ ਸੀਮਾ 9 ਲੱਖ ਰੁਪਏ ਹੈ। ਜਿਸ 'ਤੇ ਸਾਲ ਦਾ ਵਿਆਜ 7.1 ਫੀਸਦੀ ਹੈ। ਜੇਕਰ ਗੱਲ ਟਾਈਮ ਡਿਪਾਜ਼ਿਟ(Time Deposit) ਦੀ ਗੱਲ ਕਰੀਏ ਤਾਂ ਇਸ 'ਚ 3 ਜਾਂ 5 ਸਾਲ ਤੱਕ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ ਅਤੇ ਇਸ 'ਤੇ 7 ਫੀਸਦੀ ਤੱਕ ਵਿਆਜ ਦਿੱਤਾ ਜਾਵੇਗਾ।


(ਮਨਪ੍ਰੀਤ ਰਾਓ)

Story You May Like