The Summer News
×
Friday, 17 May 2024

Bigg Boss Winners : TV industry ਦੇ ਪ੍ਰਸਿੱਧ ਸ਼ੋਅ ‘ਚ ਹੁਣ ਤੱਕ ਇਹਨਾਂ ਸਿਤਾਰਿਆਂ ਨੇ ਹਾਸਿਲ ਕੀਤਾ Bigg Boss ਦਾ ਤਾਜ਼

ਚੰਡੀਗੜ੍ਹ  : ਟੈਲੀਵਿਜ਼ਨ ਸ਼ੋਅ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਇਨ੍ਹਾਂ 'ਚੋਂ ਕੁਝ ਭਾਰਤੀ ਸ਼ੋਅ ਲੋਕਾਂ ਲਈ ਖਾਸ ਹਨ। ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਪਿਆਰੇ ਰਿਐਲਿਟੀ ਸ਼ੋਅ ਬਿੱਗ ਬੌਸ ਦੀ। ਜੋ ਹੁਣ ਤੱਕ 16 ਸੀਜ਼ਨ ਦਾ ਸਫਰ ਕਰ ਚੁੱਕੀ ਹੈ। ਹਾਲ ਹੀ 'ਚ ਬਿੱਗ ਬੌਸ 16 ਸੀਜ਼ਨ ਦੇ ਵਿਜੇਤਾ ਐਮਸੀ ਸਟੈਨ ਬਣੇ ਹਨ। ਦੱਸ ਦੇਈਏ ਕਿ ਇਸ ਸ਼ੋਅ ਵਿੱਚ ਟੀਵੀ, ਫਿਲਮ ਜਗਤ, ਰਾਜਨੀਤੀ ਅਤੇ ਆਮ ਲੋਕਾਂ ਨੂੰ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਲੋਕ ਜਾਣਦੇ ਹਨ ਜਾਂ ਉਨ੍ਹਾਂ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਹੈ। ਬਿੱਗ ਬੌਸ ਦਾ ਪਹਿਲਾ ਸੀਜ਼ਨ ਸੋਨੀ ਚੈਨਲ 'ਤੇ ਆਇਆ ਸੀ। ਇਸ ਤੋਂ ਬਾਅਦ ਇਸਨੂੰ ਕਲਰਸ ਚੈਨਲ ਨੇ ਖਰੀਦ ਲਿਆ। ਖਾਸ ਗੱਲ ਇਹ ਹੈ ਕਿ ਬਿੱਗ ਬੌਸ ਸੀਜ਼ਨ 15 ਵਿੱਚ ਤੇਜਸਵੀ ਪ੍ਰਕਾਸ਼ ਨੇ ਟਰਾਫੀ ਜਿੱਤੀ ਸੀ। ਤੇਜਸਵੀ ਪ੍ਰਕਾਸ਼ ਨੂੰ ਸ਼ੁਰੂ ਤੋਂ ਹੀ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਤੇਜਸਵੀ ਨੂੰ ਟਰਾਫੀ ਦੇ ਨਾਲ 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ। ਇਸ ਦੇ ਨਾਲ ਹੀ ਪ੍ਰਤੀਕ ਸਹਿਜਪਾਲ ਸ਼ੋਅ ਦੇ ਪਹਿਲੇ ਰਨਰ ਅੱਪ ਅਤੇ ਕਰਨ ਕੁੰਦਰਾ ਦੂਜੇ ਰਨਰ ਅੱਪ ਰਹੇ। ਗ੍ਰੈਂਡ ਫਿਨਾਲੇ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਦੀ ਧੜਕਣ ਵਧਾ ਦਿੱਤੀ।


MC ਸਟੈਨ ਨੇ ਬਿੱਗ ਬੌਸ ਸੀਜ਼ਨ 16 ਦਾ ਜਿੱਤਿਆ ਖਿਤਾਬ


ਐਮਸੀ ਸਟੈਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 12 ਸਾਲ ਦੀ ਉਮਰ ਵਿੱਚ ਕੀਤੀ ਸੀ। ਐਮਸੀ ਸਟੈਨ ਨੇ ਸ਼ਿਵ-ਪ੍ਰਿਅੰਕਾ ਨੂੰ ਹਰਾ ਕੇ ਬਿੱਗ ਬੌਸ 16 ਦੀ ਟਰਾਫੀ ਜਿੱਤੀ। ਉਸ ਨੇ 19 ਹਫ਼ਤਿਆਂ ਤੱਕ ਘਰ ਵਿੱਚ ਮਜ਼ਬੂਤੀ ਨਾਲ ਰਹਿਣ ਤੋਂ ਬਾਅਦ ਇਹ ਖਿਤਾਬ ਜਿੱਤਿਆ। ਸ਼ੋਅ ਦੇ ਫਿਨਾਲੇ 'ਚ ਚੋਟੀ ਦੇ ਪੰਜ ਮੈਂਬਰਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਜਿਸ ਵਿੱਚ ਸਟੈਨ ਨੇ ਸਾਰਿਆਂ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। 23 ਸਾਲਾ ਐਮਸੀ ਸਟੈਨ ਦਾ ਅਸਲੀ ਨਾਂ ਅਲਤਾਫ਼ ਸ਼ੇਖ ਹੈ। ਉਹ ਬਚਪਨ ਤੋਂ ਹੀ ਸੰਗੀਤ ਦਾ ਸ਼ੌਕੀਨ ਸੀ। ਇਹੀ ਕਾਰਨ ਸੀ ਕਿ ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਕੱਵਾਲੀ ਸੁਣਨੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਅਲਤਾਫ ਦਾ ਮਨ ਰੈਪ ਵੱਲ ਹੋਰ ਵੀ ਆਕਰਸ਼ਿਤ ਹੋਣ ਲੱਗਾ। ਅੱਜ ਸਟੈਨ ਇੱਕ ਰੈਪਰ ਦੇ ਨਾਲ-ਨਾਲ ਇੱਕ ਗੀਤਕਾਰ ਅਤੇ ਸੰਗੀਤਕਾਰ ਵੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਰੋੜਾਂ 'ਚ ਹੈ।


season 1 ਅਰਸ਼ਦ ਵਾਰਸੀ (2006) ਰਾਹੁਲ ਰਾਏ


season 2 ਸ਼ਿਲਪਾ ਸ਼ੈਟੀ (2008) ਆਸ਼ੂਤੋਸ਼


season 3 ਅਮਿਤਾਭ ਬੱਚਨ (2009) ਵਿੰਦੂ ਦਾਰਾ ਸਿੰਘ


season 4 ਸਲਮਾਨ ਖਾਨ (2010) ਸਵੇਤਾ ਤਿਵਾਰੀ


season 5 ਸੰਜੇ ਦੱਤ (2011) ਜੂਹੀ ਪਰਮਾਰ


season 6 ਸਲਮਾਨ ਖਾਨ (2012) ਉਰਵਸ਼ੀ ਢੋਲਕੀਆ


season 7 ਸਲਮਾਨ ਖਾਨ (2013) ਗੌਹਰ ਖਾਨ


season 8 ਸਲਮਾਨ ਖਾਨ (2014) ਗੌਤਮ ਗੁਲਾਟੀ


season 9 ਸਲਮਾਨ ਖਾਨ (2015) ਪ੍ਰਿੰਸ ਨਰੂਲਾ


season 10 ਸਲਮਾਨ ਖਾਨ (2016) ਮਨਵੀਰ ਗੁਰਜਰ


season 11 ਸਲਮਾਨ ਖਾਨ (2017) ਸ਼ਿਲਪਾ ਸ਼ਿੰਦੇ


season 12 ਸਲਮਾਨ ਖਾਨ (2018) ਦੀਪਿਕਾ ਕੱਕੜ


season 13 ਸਲਮਾਨ ਖਾਨ (2019-2020) ਸਿਧਾਰਥ ਸ਼ੁਕਲਾ


season 14 ਸਲਮਾਨ ਖਾਨ (2021) ਰੁਬੀਨਾ ਦਿਲਾਇਕ


season 15 ਸਲਮਾਨ ਖਾਨ (2022) ਤੇਜਸਵੀ ਪ੍ਰਕਾਸ਼


season 16 ਸਲਮਾਨ ਖਾਨ (2023) ਐਮਸੀ ਸਟੈਨ

Story You May Like