The Summer News
×
Friday, 17 May 2024

Bigg Boss OTT : Bigg boss ਦੇਖਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਇਸ ਦਿਨ ਸ਼ੁਰੂ ਹੋਵੇਗਾ ਸਲਮਾਨ ਦਾ ਸ਼ੋਅ

ਚੰਡੀਗੜ੍ਹ : ਹੁਣ ਜਲਦ ਤੁਹਾਡਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਸਾਰੀ ਦੁਨੀਆਂ ਦਾ ਪਸੰਦੀਦਾ ਸ਼ੋਅ ਬਿੱਗ ਬੌਸ ਜਲਦ ਆ ਰਿਹਾ ਹੈ। Bigg Boss OTT ਦਾ ਪਹਿਲਾ ਸੀਜ਼ਨ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। Bigg Boss OTT ਵਿਚ ਰੋਮਾਂਸ, ਲੜਾ – ਈ, ਦੋਸਤੀ ਆਦਿ ਦੇਖਣ ਨੂੰ ਮਿਲੀਆ ਸੀ। ਹੁਣ Bigg Boss OTT ਦਾ ਦੂਜਾ ਸੀਜ਼ਨ ਆ ਰਿਹਾ ਹੈ, ਜੋ ਕਿ  ਕਾਫੀ ਦਿਲਚਸਪ ਲੱਗ ਰਿਹਾ ਹੈ। ਲੋਕ ਇਹ ਸ਼ੋਅ ਦੇਖਣ ਲਈ ਬਹੁਤ ਹੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਪਹਿਲਾ ਸੀਜ਼ਨ ਕਰਨ ਜੌਹਰ ਨੇ ਹੋਸਟ ਕੀਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ Bigg Boss OTT ਦਾ ਦੂਜਾ  ਸ਼ੀਜ਼ਨ ਸਲਮਾਨ ਖਾਨ ਹੀ ਹੋਸਟ ਕਰਨਗੇ।


7-2


ਕਿਸ ਦਿਨ ਸ਼ੁਰੂ ਹੋਵੇਗਾ ਸ਼ੀਜ਼ਨ 2


Bigg Boss OTT ਦਾ ਦੂਜਾ ਸ਼ੀਜ਼ਨ 17 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਸ਼ੁਰੂ ਹੋਣ ਲਈ ਕੁਝ ਹੀ ਦਿਨ ਬਚੇ ਹਨ। ਦਸ ਦਈਏ ਕਿ ਇਹ ਸ਼ੋਅ JioCinema 'ਤੇ ਸਟ੍ਰੀਮ ਹੋਣ ਜਾ ਰਿਹਾ ਹੈ। ਇਸ ਸ਼ੋਅ ਦੇ ਹੋਸਟ ਸਭ ਦੇ ਪਸੰਦੀਦਾ ਅਦਾਕਾਰ ਸਲਮਾਨ ਖਾਨ ਹੀ ਰਹਿਣਗੇ। ਪ੍ਰਸ਼ੰਸਕ ਇਸ ਸ਼ੋਅ ਦੇ ਆਉਣ ਲਈ ਕਾਫੀ ਖੁਸ਼ ਹਨ। ਹਾਲਹੀ ‘ਚ Bigg Boss OTT 2 ਦਾ ਦਿਲਚਸਪ ਪ੍ਰੋਮੋ ਰਿਲੀਜ਼ ਹੋਇਆ ਹੈ। ਜੋ ਕਿ ਬਹੁਤ ਹੀ ਮੱਜ਼ੇਦਾਰ ਲੱਗ ਰਿਹਾ ਹੈ। Bigg Boss OTT ਦੀ ਵੀਡੀਓ ਕੁਝ ਹੀ ਮਿੰਟਾ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਕਾਫੀ ਪਸੰਦ ਆਇਆ, ਜਿਸ ਨੂੰ ਲੈ ਕੇ ਲੋਕ ਕਾਫੀ ਕੁਮੈਂਟ ਕਰ ਰਹੇ ਹਨ। ਸਲਮਾਨ ਖਾਨ ਨੇ ਹੀ Bigg Boss OTT ਦਾ ਪ੍ਰੋਮੋ shoot ਕੀਤਾ ਹੈ।


(Sonam Malhotra)  

Story You May Like