The Summer News
×
Friday, 17 May 2024

Bigg Boss OTT 2 : ਆਪਣੇ ਪਸੰਦੀਦਾ ਪ੍ਰਤੀਯੋਗੀਆਂ ਨੂੰ ਦੇਖ ਸਕਦੇ ਹੋ 24*7 live, ਦੇਖੋ video

ਚੰਡੀਗੜ੍ਹ :  ਪ੍ਰਸ਼ੰਸਕਾਂ ਨੂੰ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਆ ਗਈ ਹੈ। ਦਸ ਦਈਏ ਕਿ Bigg Boss OTT 2 ਦੀ ਸ਼ੁਰੂਆਤ ਹੋ ਗਈ ਹੈ।  ਜੀ ਹਾਂ ਬੀਤੇ ਦਿਨੀਂ Bigg Boss OTT 2  ਦਾ ਪਹਿਲਾ Episode ਆ ਚੁੱਕਾ ਹੈ। ਉਸ ਦੀ Video ਸੋਸ਼ਲ ਮੀਡੀਆ ਉਤੇ ਵੀ ਕਾਫੀ ਵਾਇਰਲ ਹੋ ਰਹੀ ਹੈ। Bigg Boss OTT ਦਾ ਦੂਜਾ ਸ਼ੀਜ਼ਨ ਸਲਮਾਨ ਖਾਨ ਹੀ ਹੋਸਟ ਕਰਨਗੇ। ਸਲਮਾਨ ਖਾਨ ਪਹਿਲੀ ਵਾਰ ਬਿੱਗ ਬੌਸ ਦੇ ਓਟੀਟੀ ਸੀਜ਼ਨ ਨੂੰ ਵੀ ਹੋਸਟ ਕਰਨਗੇ। ਇਸ ਦੇ ਨਾਲ ਹੀ ਦਸ ਦਈਏ ਕਿ ਪ੍ਰੋਮੋ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸਲਮਾਨ ਖਾਨ ਥੋੜੇ ਗੁੱਸੇ ਵਿਚ ਨਜ਼ਰ ਆ ਰਹੇ ਹਨ। ਸਵਾਲ ਇਹ ਹੈ ਕਿ ਸ਼ੋਅ ਦੇ ਪਹਿਲੇ ਦਿਨ ਹੀ ON Screen ਸਲਮਾਨ ਨੂੰ ਕਿਸ ਉਤੇ ਗੁੱਸਾ ਆਇਆ।


1-1


Bigg Boss OTT 2


Bigg Boss OTT  17 ਜੂਨ ਤੋਂ ਟੈਲੀਕਾਸਟ ਹੋ ਗਿਆ ਹੈ। ਸਲਮਾਨ ਦਾ ਸ਼ੋਅ ਸਿਰਫ ਜੀਓ ਸਿਨੇਮਾ 'ਤੇ ਦੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੋਵੇਗੀ ਕਿ ਇਸ ਵਾਰ Bigg Boss ਨਹੀਂ ਬਲਕਿ ਦਰਸ਼ਕ ਹੀ boss ਦੀ ਭੂਮਿਕਾਂ ਅਦਾ ਕਰਨਗੇ। ਇਸ ਦੇ ਨਾਲ ਹੀ ਦਸ ਦਈਏ ਕਿ ਸਲਮਾਨ ਖਾਨ ਨੇ ਸ਼ੋਅ ਦਾ 17 ਜੂਨ ਨੂੰ ਫਲਕ ਨਾਜ਼, ਫੁਕਰਾ ਇੰਸਾਨ, ਮਨੀਸ਼ਾ ਰਾਣੀ, ਪੁਨੀਤ ਸੁਪਰਸਟਾਰ, ਆਲੀਆ ਸਿੱਦੀਕੀ, Jad Hadid ਸਮੇਤ ਕਈ ਹੋਰ ਪ੍ਰਤੀਯੋਗੀਆਂ ਦਾ ਵੀ ਸਵਾਗਤ ਕੀਤਾ। ਸ਼ੋਅ ਦੌਰਾਨ ਸਲਮਾਨ ਮਸਤੀ ਕਰਦੇ ਹੋਏ ਵੀ ਨਜ਼ਰ ਆਏ।


1-2


ਸ਼ੋਅ ਨੂੰ 24 ਘੰਟੇ ਦੇਖ ਸਕਦੇ ਹੋ ਲਗਾਤਾਰ


Jio Cinema ਉਤੇ ਇਹ ਸ਼ੋਅ Stream ਹੋਵੇਗਾ, ਦਸ ਦਈਏ ਕਿ ਹੋਰ ਕਿੱਥੇ ਵੀ Bigg Boss ਨਹੀਂ ਆਵੇਗਾ। ਤੁਸੀਂ Bigg Boss ਨੂੰ ਸਿਰਫ Jio Cinema ਉਤੇ ਹੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਦਸ ਦਈਏ ਕਿ Bigg Boss Ott ਹੁਣ 24 ਘੰਟੇ Jio Cinema ਉਤੇ Stream ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਹੁਣ ਪ੍ਰਸ਼ੰਸਕ ਆਪਣੇ ਪਸੰਦੀਦਾ ਪ੍ਰਤੀਯੋਗੀਆਂ ਨੂੰ 24 ਘੰਟੇ ਦੇਖ ਸਕਦੇ ਹਨ। ਉਹਨਾਂ ਦਾ Lifestyle ਉਹਨਾਂ ਦਾ Daily routine ਆਦਿ।


1-3


ਬਿੱਗ ਬੌਸ OTT 2 ‘ਚ ਹਿੱਸਾ ਲੈਣਗੇ ਇਹ ਪ੍ਰਤੀਯੋਗੀ 


Bigg Boss OTT 2 ਦੇ ਪੁਸ਼ਟੀ ਕੀਤੇ ਪ੍ਰਤੀਯੋਗੀਆਂ ਵਿੱਚੋਂ ਆਲੀਆ ਸਿੱਦੀਕੀ, ਫਲਕ ਨਾਜ਼ ਦੇ ਨਾਲ ਹੀ ਅਕਾਂਕਸ਼ਾ ਪੁਰੀ, ਅੰਜਲੀ ਅਰੋੜਾ, ਅਵਿਨਾਸ਼ ਸਚਦੇਵ, ਪਲਕ ਪੁਰਸਵਾਨੀ, ਜੀਆ ਸ਼ੰਕਰ, ਪੁਨੀਤ ਸੁਪਰਸਟਾਰ ਤੇ ਬਬੀਕਾ ਧੁਰਵੇ ਆਦਿ  ਸ਼ਾਮਲ ਹਨ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ Sunny leone ਵੀ ਸ਼ੋਅ ਦਾ ਹਿੱਸਾ ਬਣ ਸਕਦੀ ਹੈ।


 (Sonam Malhotra)

Story You May Like