The Summer News
×
Friday, 17 May 2024

Bigg Boss 16 – ਇਹ ਅਦਾਕਾਰ ਆਪਣਾ ਸਫਰ ਦੇਖ ਕੇ ਹੋਏ ਭਾਵੁਕ, ਕਿਹਾ ਇਹ ਦਿਨ ਕਦੀ ਭੁਲ ਨਹੀਂ ਪਾਵਾਂਗੇ, ਦੇਖੋ video

ਚੰਡੀਗੜ੍ਹ : Bigg Boss 16 ਫਿਲਹਾਲ ਟੀਵੀ ਸ਼ੋਅ ਵਿੱਚੋਂ ਪਹਿਲੇ ਨੰਬਰ ‘ਤੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਸ ਸ਼ੋਅ ਦੇ ਹੋਸਟ ਲੱਖਾ, ਕਰੋੜਾ ਲੋਕਾਂ ਦੇ ਦਿਲ ਸਲਮਾਨ ਖਾਨ ਹਨ। ਸ਼ੋਅ ਹੁਣ ਫਿਨਾਲੇ ਤੱਕ ਪਹੁੰਚਣ  ਵਾਲਾ ਹੈ। ਇਸ ਦੇ ਨਾਲ ਹੀ ਕਈ ਸਾਲਾਂ ਦੀ ਚਲੀ ਆ ਰਹੀ ਪ੍ਰੰਪਰਾ ਅਨੁਸਾਰ ਬਿੱਗ ਬੌਸ ਨੇ ਪ੍ਰਤੀਯੋਗੀਆਂ ਨੂੰ ਆਪਣੇ ਹੁਣ ਤੱਕ ਦੇ ਸਫਰ 'ਚ ਕੀ ਕੀਤਾ ਹੈ ਕੀ ਨਹੀਂ ਸਭ ਕੁਝ ਦਿਖਾਇਆ ਹੈ। ਇਹ ਦੇਖ ਕੇ ਸਾਲੇ ਪ੍ਰਤੀਯੋਗੀ ਭਾਵੁਕ ਹੁੰਦੇ ਹੋਏ ਨਜ਼ਰ ਆਏ।


ਇਸ ਦੇ ਨਾਲ ਸਭ ਦੀ ਪਸੰਦੀਦਾ ਪ੍ਰਤੀਯੋਗੀ ਸ਼ਾਲਿਨ ਭਨੋਟ ਆਪਣੇ ਸਫਰ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਏ ਅਤੇ ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਉਸ ਦਾ ਮਨ ਭਰ ਆਇਆ। ਇਸ ਦੇ ਨਾਲ ਹੀ ਲੜਾਕੂ ਅਤੇ ਸਹੀ ਦਾ ਸਾਥ ਦੇਣ ਵਾਲੀ ਪ੍ਰਿਅੰਕਾ ਚਾਹਰ ਚੌਧਰੀ ਨੂੰ ਬਿੱਗ ਬੌਸ ਨੇ ਕਿਹਾ “ਨੇਤਾ” – ਪ੍ਰਿਅੰਕਾ ਨੇ ਆਪਣਾ ਸਫਰ ਦੇਖਦੇ ਹੋਏ ਅਤੇ ਪ੍ਰਸ਼ੰਸਕਾਂ ਦਾ ਪਿਆਰ ਦੇਖਦੇ ਹੋਏ ਕਾਫੀ ਭਾਵੁਕ ਹੋਈ ਅਤੇ ਉਸ ਨੇ ਕਿਹਾ ਕਿ ਮੈਂ ਇਹ ਦਿਨ ਕਦੇ ਵੀ ਨਹੀਂ ਭੁਲਾਗੀ।


'ਬਿੱਗ ਬੌਸ' ਦੇ ਸਾਹਮਣੇ ਆਏ ਪ੍ਰੋਮੋ 'ਚ BB ਦੀ ਪ੍ਰਿਅੰਕਾ ਚਾਹਰ ਚੌਧਰੀ ਦੀ ਤਾਰੀਫ ਕਰਦੀ ਨਜ਼ਰ ਆ ਰਹੇ ਹਨ। ਪ੍ਰੋਮੋ 'ਚ BB ਨੂੰ ਇਹ ਕਹਿੰਦੇ ਹੋਏ ਦਿਖੇ ਕਿ, 'ਪ੍ਰਿਯੰਕਾ, ਤੁਹਾਡੀ ਆਵਾਜ਼ ਭਾਵੇਂ ਪਰਿਵਾਰ ਵਾਲਿਆਂ ਨੂੰ ਪਸੰਦ ਨਹੀਂ ਆਈ ਪਰ ਇਹ ਲੋਕਾਂ ਦੇ ਦਿਲਾਂ 'ਚ ਜ਼ਰੂਰ ਪਹੁੰਚ ਚੁੱਕੀ ਹੈ।


ਪ੍ਰੋਮੋ 'ਚ ਸਾਰੇ ਪ੍ਰਤੀਯੋਗੀ ਰੋਂਦੇ ਹੋਏ ਨਜ਼ਰ ਆ ਰਹੇ ਹਨ ਪਰ ਇਸ ਪਲ ਨੂੰ ਦੇਖਦਿਆਂ ਪ੍ਰਸ਼ੰਸਕਾਂ ਦਾ ਪਿਆਰ ਦੇਖਦੇ ਸਾਰੇ ਬਹੁਤ ਖੁਸ਼ ਅਤੇ ਖੁਸ਼ੀ ਨਾਲ ਨੱਚਦੇ ਹੋਏ ਨਜ਼ਰ ਸ਼ਾਲੀਨ ਭਨੋਟ ਨੇ ਕਿਹਾ ਕਿ- 'ਇਹ ਮੈਂ ਹਾਂ। ਹਾਂ ਇਹ ਮੈਂ ਹੀ ਹਾਂ ਸ਼ਾਲੀਨ ਨੇ ਬਿਗ ਬੌਸ ਨੂੰ ਕਿਹਾ 'ਸਰ, ਮੈਂ ਇੱਥੇ ਪਹੁੰਚ ਗਈ ਹਾਂ।' ਇਸ ਦੇ ਨਾਲ ਹੀ ਉਸ ਨੇ Bigg boss ਅਤੇ ਪ੍ਰਸ਼ੰਸਕਾਂ ਦਾ ਬਹੁਤ ਸਾਰਾ ਧੰਨਵਾਦ ਕੀਤਾ।


 

Story You May Like