The Summer News
×
Monday, 20 May 2024

ਵੱਡੀ ਖ਼ਬਰ: ਗੈਂਗਸ/ਟਰ ਨੇ ਲਈ ਕਾਂਗਰਸੀ ਆਗੂ ਦੇ ਕਤ/ਲ ਦੀ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰਕੇ ਲਾਏ ਗੰਭੀਰ ਦੋਸ਼

ਮੋਗਾ : ਮੋਗਾ ਜ਼ਿਲੇ ਦੇ ਅਜੀਤਵਾਲ ਬਲਾਕ ਦੇ ਕਾਂਗਰਸ ਪ੍ਰਧਾਨ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦੇ ਕਤ/ਲ ਦੇ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਇਸ ਕਤ/ਲ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗ/ਸਟਰ ਅਰਸ਼ ਡੱਲਾ ਨੇ ਫੇਸਬੁੱਕ ਤੇ ਇਕ ਪੋਸਟ ਸ਼ੇਅਰ ਕਰਕੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਪੋਸਟ ਵਿੱਚ ਲਿਖਿਆ ਕਿ ਅੱਜ ਪਿੰਡ ਡਾਲਾ 'ਚ ਸਰਪੰਚ ਬਲਜਿੰਦਰ ਸਿੰਘ ਬੱਲੀ ਦਾ ਕ/ਤਲ ਉਸ ਵੱਲੋਂ ਕੀਤਾ ਗਿਆ ਕਿਉਂਕਿ ਉਸ ਦੇ ਪਿੰਡ ਦੀ ਸਿਆਸਤ ਹੀ ਉਸ ਨੂੰ ਇਸ ਰਾਹ ਤੇ ਲੈ ਗਈ। ਅਰਸ਼ ਡਾਲਾ ਨੇ ਇੱਕ ਫੇਸਬੁੱਕ ਪੋਸਟ 'ਚ ਦੋਸ਼ ਲਾਇਆ ਕਿ ਬੱਲੀ ਨੇ ਉਸਦਾ ਭਵਿੱਖ ਖਰਾਬ ਕੀਤਾ ਅਤੇ ਉਸਨੂੰ ਗੈਂਗਸਟ/ਰ ਬਣਨ ਲਈ ਮਜ਼ਬੂਰ ਕੀਤਾ। ਇਸ ਲਈ ਉਸ ਨੇ ਬਦਲਾ ਲੈਣ ਲਈ ਹੀ ਇਹ ਕਤਲ ਕੀਤਾ ਹੈ।


10-29-593277318arsh-dalla


ਦੱਸ ਦਈਏ ਕਿ ਮੋਗਾ ਜ਼ਿਲ੍ਹੇ ਦੇ ਬਲਾਕ ਅਜੀਤਵਾਲ ਦੇ ਕਾਂਗਰਸੀ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਡਾਲਾ 45 ਪਿੰਡ ਡਾਲਾ ਦੇ ਨੰਬਰਦਾਰ ਨੂੰ ਦਿਨ-ਦਿਹਾੜੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਕ ਜਾਣਕਾਰ ਨੇ ਬਲਜਿੰਦਰ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਉਸ ਨੇ ਕੁਝ ਜ਼ਰੂਰੀ ਦਸਤਾਵੇਜ਼ਾਂ ਤੇ ਦਸਤਖਤ ਕਰਵਾਉਣੇ ਹਨ ਅਤੇ ਇਸ ਬਹਾਨੇ ਹਮਲਾਵਰ ਮੋਟਰਸਾਈਕਲ 'ਤੇ ਆਏ। ਦੇ ਦਸਤਖਤ ਕਰਵਾ ਕੇ ਉਸ ਦੇ ਘਰ ਦਾਖਲ ਹੋਏ। ਬਲਜਿੰਦਰ ਸਿੰਘ ਆਪਣੇ ਘਰ ਆਪਣੇ ਵਾਲ ਕੱਟ ਰਿਹਾ ਸੀ ਜਦੋਂ ਹਮਲਾ/ਵਰਾਂ ਨੇ 12 ਬੋਰ ਦੀ ਬੰਦੂਕ ਨਾਲ ਗੋਲੀ/ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

Story You May Like