The Summer News
×
Friday, 17 May 2024

Airtel ਯੂਜ਼ਰਸ ਲਈ ਵੱਡੀ ਖ਼ਬਰ, ਹੁਣ ਇਹਨਾਂ ਥਾਵਾਂ ਤੇ ਵੀ ਮਿਲੇਗੀ Airtel 5G ਦੀ ਸੇਵਾ

ਜੰਮੂ-ਕਸ਼ਮੀਰ | ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੀ 5G ਸੇਵਾ Airtel 5G Plus ਨੂੰ ਜੰਮੂ ਅਤੇ ਸ੍ਰੀਨਗਰ ਲਈ ਵੀ ਜਾਰੀ ਕਰ ਦਿੱਤਾ ਹੈ। ਇਸਦਾ ਐਲਾਨ  Airtel ਨੇ ਬੁੱਧਵਾਰ ਨੂੰ ਕੀਤਾ, ਕੰਪਨੀ ਨੇ ਇਹ ਵੀ ਕਿਹਾ ਕਿ ਸਾਰੇ ਗਾਹਕਾਂ ਨੂੰ Airtel 5G Plus ਦੀਆਂ ਸੇਵਾਵਾਂ ਤੁਰੰਤ ਨਹੀਂ ਮਿਲਣਗੀਆਂ, ਸਗੋਂ ਹੌਲੀ-ਹੌਲੀ ਇਸਨੂੰ rollout ਕੀਤਾ ਜਾਵੇਗਾ। ਇਸ ਦੇ ਨਾਲ ਹੀ ਏਅਰਟੈੱਲ ਨੇ ਕਿਹਾ ਹੈ ਕਿ ਗਾਹਕਾਂ ਨੂੰ Airtel 5G Plus ਲਈ ਅਲੱਗ ਤੋਂ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਪਹਾੜੀ ਇਲਾਕਿਆਂ 'ਚ 5G ਦੀ ਲਾਂਚਿੰਗ 'ਤੇ ਜੰਮੂ, ਕਸ਼ਮੀਰ ਅਤੇ ਲੱਦਾਖ ਦੇ Chief Operating Officer ਨੇ ਕਿਹਾ ਕਿ ਜੰਮੂ ਅਤੇ ਸ੍ਰੀਨਗਰ 'ਚ Airtel 5G Plus ਲਾਂਚ ਦਾ ਐਲਾਨ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਏਅਰਟੈੱਲ ਗਾਹਕ ਹੁਣ ਅਲਟਰਾ ਫਾਸਟ ਨੈੱਟਵਰਕ ਦਾ ਮਜ਼ਾ ਲੈ ਸਕਣਗੇ ਅਤੇ ਮੌਜੂਦਾ ਯਾਨੀ 4ਜੀ ਨੈੱਟਵਰਕ ਦੀ ਸਪੀਡ ਤੋਂ 20-30 ਗੁਣਾ ਜ਼ਿਆਦਾ ਤੇਜ਼ ਸਪੀਡ 'ਚ ਇੰਟਰਨੈੱਟ ਇਸਤੇਮਾਲ ਕਰ ਸਕਣਗੇ |

Story You May Like