The Summer News
×
Friday, 17 May 2024

ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ, ਸੈਂਸੈਕਸ 400 ਅੰਕ ਡਿੱਗਿਆ, ਨਿਫਟੀ 19400 ਤੋਂ ਹੇਠਾਂ ਖਿਸਕਿਆ

ਅਮਰੀਕਾ 'ਚ ਵਿਆਜ ਦਰਾਂ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਅਤੇ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਤਾਜ਼ਾ ਆਰਥਿਕ ਅੰਕੜਿਆਂ ਦੇ ਵਿਚਕਾਰ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਐੱਫਐੱਮਸੀਜੀ ਨੂੰ ਛੱਡ ਕੇ ਸਾਰੇ ਸੈਕਟਰਾਂ ਵਿੱਚ ਵਿਕਰੀ ਦੇਖਣ ਨੂੰ ਮਿਲੀ। BSE ਸੈਂਸੈਕਸ 436 ਅੰਕ ਜਾਂ 0.67% ਦੀ ਗਿਰਾਵਟ ਨਾਲ 65,075 ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਨਿਫਟੀ ਸਵੇਰੇ 9.21 ਵਜੇ 130 ਅੰਕ ਜਾਂ 0.67% ਦੀ ਕਮਜ਼ੋਰੀ ਨਾਲ 19,398 ਤੇ ਕਾਰੋਬਾਰ ਕਰਦਾ ਦੇਖਿਆ ਗਿਆ।


ਸੈਂਸੈਕਸ ਸਟਾਕਾਂ 'ਚ ਮਾਰੂਤੀ ਅਲਟਰਾਟੈਕ ਸੀਮੈਂਟ, ਬਜਾਜ ਫਿਨਸਰਵ, ਟਾਟਾ ਸਟੀਲ ਅਤੇ ਐਚਡੀਐਫਸੀ ਬੈਂਕ ਘਾਟੇ ਨਾਲ ਖੁੱਲ੍ਹੇ ਜਦੋਂ ਕਿ ਸਿਰਫ ਨੈਸਲੇ ਇੰਡੀਆ ਅਤੇ ਐਚਯੂਐਲ ਲਾਭ ਨਾਲ ਖੁੱਲ੍ਹੇ। TVS ਮੋਟਰ ਮਾਰੂਤੀ ਸੁਜ਼ੂਕੀ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿੱਚ 1.22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਬੈਂਕ ਵਿੱਚ ਵੀ 0.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਮਿਡਕੈਪ 100 0.7% ਅਤੇ ਨਿਫਟੀ ਸਮਾਲਕੈਪ 100 0.37% ਡਿੱਗਿਆ ਹੈ।

Story You May Like