The Summer News
×
Friday, 17 May 2024

ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਦੇਖੋ ਅੱਜ ਦੇ ਭਾਅ

(ਸ਼ਾਕਸ਼ੀ ਸ਼ਰਮਾ)


ਸੋਨੇ ਵਿਚ ਲਗਾਤਾਰ ਗਿਰਾਵਟ ਦੇ ਚਲਦਿਆਂ ਇਸ ਦੀ ਕੀਮਤ ਇੱਕ ਸਾਲ ਦੇ ਨੀਚੇ ਸਤਰ ਤੇ ਆ ਗਈ ਹੈ. ਅੱਜ ਵੀਰਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨਾ 371 ਰੁਪਏ ਸਸਤਾ ਹੋ ਕੇ 50,182 ਰੁਪਏ ਤੇ ਆ ਗਿਆ ਹੈ. ਦੁਪਹਿਰ 1 ਵਜੇ ਸੋਨਾ 330 ਰੁਪਏ ਦੀ ਗਿਰਾਵਟ ਦੇ ਨਾਲ 49,895 ਰੁਪਏ ਤੇ ਟਰੇਡ ਕਰ ਰਿਹਾ ਹੈ|


ਕੈਰੇਟ – ਦਾਮ (ਰੁਪਿਆ/10 ਗ੍ਰਾਮ)

24 -50,182

23 -49,981

22 -45,967

18 -37,637


55 ਹਜ਼ਾਰ ਦੇ ਨੀਚੇ ਆਈ ਚਾਂਦੀ :

ਚਾਂਦੀ ਦੀ ਕੀਮਤਾਂ ਦੇ ਵਿੱਚ ਵੀ ਗਿਰਾਵਟ ਨਜ਼ਰ ਆਈ. ਸਰਾਫਾ ਬਾਜ਼ਾਰ ਦੇ ਵਿੱਚ 630 ਰੁਪਏ ਸਸਤੀ ਹੋ ਕੇ ਚਾਂਦੀ 54,737 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ|


ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ :

ਉੱਥੇ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,692.78 ਅਮਰੀਕੀ ਡਾਲਰ ਪ੍ਰਤੀ ਔਂਸ ਤੇ ਆ ਗਿਆ ਹੈ. ਉੱਥੇ ਚਾਂਦੀ ਦੀ ਗੱਲ ਕਰੀਏ ਤਾਂ 18.52 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਹੀ ਹੈ|


Story You May Like