The Summer News
×
Friday, 17 May 2024

ਹੋ ਜਾਓ ਸਾਰੇ ਸਾਵਧਾਨ ਇੰਨਾ ਫਰਜ਼ੀ Messages ਕਰਕੇ ਹੋ ਸਕਦਾ ਹੈ ਤੁਹਾਡਾ ਨੁਕਸਾਨ

(ਮਨਪ੍ਰੀਤ ਰਾਓ)


ਚੰਡੀਗੜ੍ਹ : ਸਾਰੇ ਜਾਣ ਦੇ ਹੀ ਹਾਂ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ ਨੂੰ ਬਹੁਤ ਸਾਰੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ  ਦੌਰਾਨ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕਰੋੜਾਂ ਲੋਕਾਂ ਨੇ ਵੈਕਸੀਨ ਦੀਆ ਡੋਜ਼ ਵੀ ਲਗਾ ਚੁੱਕੇ ਹਨ। ਤੁਹਾਡੇ ਲਈ ਬਹੁਤ ਹੀ ਅਹਿਮ ਖਬਰ ਦਸਣ ਜਾ ਰਹੇ ਹਾਂ ਜੇਕਰ ਤੁਸੀ ਨੇ ਦੋਵੇ ਵਾਕਸੀਨ ਦੇ ਡੋਜ਼ ਲਗਵਾ ਲਏ ਹਨ ਤਾਂ ਸਰਕਾਰ ਵੱਲੋਂ ਉਹਨਾਂ ਨੂੰ 5,000 ਰੁਪਏ ਦਿੱਤੇ ਜਾਣਗੇ।


ਚੱਲੋਂ ਇਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਦੇ ਹਾਂ


ਜਾਣਕਾਰੀ ਦੇ ਦਈਏ ਕਿ ਇੱਕ message ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਵਾਕਸੀਨ ਦੇ ਦੋਵੇ ਡੋਜ਼ ਲਗਵਾ ਲਏ ਹਨ ਉਹਨਾਂ ਨੂੰ ਇਕ ਫਾਰਮ ਭਰਨਾ ਪਵੇਗਾ ਜਿਸ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ 5,000 ਰੁਪਏ ਦਿੱਤੇ ਜਾਣਗੇ। ਆਈ ਦਿਨੀਂ ਸੋਸ਼ਲ ਮੀਡੀਆਂ ਉਪਰ ਕਈ message ਬਹੁਤ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਦੀ ਸੱਚਾਈ ਜਾਣਨ ਲਈ ਪੀ.ਆਈ.ਬੀ. ਵੱਲੋਂ ਤੱਥਾਂ ਦੀ ਜਾਂਚ ਕੀਤੀ ਹੈ।


Twitter ਰਹੀ ਦਿੱਤੀ ਗਈ ਪੀ.ਆਈ.ਬੀ. ਵੱਲੋਂ ਜਾਣਕਾਰੀ


ਟਵਿੱਟਰ ਦੇ ਜ਼ਰੀਏ ਪੀ.ਆਈ.ਬੀ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਜੋ ਇਹ ਮੈਜੇਸ ਵਾਇਰਲ ਹੋ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨਨੇ ਕੋਵਿਡ ਦੇ ਦੋਵੇ ਡੋਜ਼ ਲਗਵਾਏ ਹਨ , ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਲਿਆਣ ਵੱਲੋਂ ਇੱਕ ਫਾਰਮ ਭਰ ਕੇ 5,000 ਹਜ਼ਾਰ ਰੁਪਏ ਦਿੱਤੇ ਜਾਣਗੇ। ਤੁਹਾਨੂੰ ਦਸ ਦਈਦੇ ਕਿ ਜੋ ਇਹ message ਵਾਇਰਲ ਹੋ ਰਿਹਾ ਹੈ,ਉਹ ਇੱਕ ਫਰਜ਼ੀ ਹੈ । ਜਿਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਨਾ ਕੀਤਾ ਜਾਵੇ।


ਇਨ੍ਹਾਂ ਫਰਜ਼ੀ messages ਤੋਂ ਰਹੋ ਸਾਵਧਾਨ


ਜੋ ਸੋਸ਼ਲ ਮੀਡੀਆ ਉਪਰ ਅਜਿਹੇ ਫਰਜੀ ਮੈਜੇਸ ਆਉਦੇ ਹਨ ,ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੇ message ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਲੋਕਾਂ ਦੀ ਨਿੱਜੀ ਜਾਣਜਕਾਰੀ ਅਤੇ ਉਹਨਾਂ ਦੇ ਪੈਸਿਆਂ ਨੂੰ ਜੌਖਮ ਵਿੱਚ ਪਾਉਂਦੇ ਹਨ।


Story You May Like