The Summer News
×
Friday, 17 May 2024

ਏਪੀ ਢਿੱਲੋਂ ਨਾਲ ਫੋਟੋਆਂ ਪੋਸਟ ਕਰ ਕੇ ਬਨੀਤਾ ਸੰਧੂ ਨੇ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ : ਵੇਖੋ ਤਸਵੀਰਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਹਾਲ ਹੀ ਚ ਡਾਕੂਮੈਂਟਰੀ ਏਪੀ ਢਿੱਲੋਂ First of a Kind ਰਿਲੀਜ਼ ਹੋਈ ਹੈ ਜੋ ਟ੍ਰੇਂਡ ਕਰ ਰਹੀ ਹੈ। ਇਸੇ ਡਾਕੂਮੈਂਟਰੀ ਬਾਇਓਗ੍ਰਾਫੀ ਦੇ ਪ੍ਰੀਮੀਅਰ ਦੀਆਂ ਤਸਵੀਰਾਂ ਪੋਸਟ ਕਰ ਕੇ ਬਾਲੀਵੁੱਡ ਅਦਾਕਾਰਾ ਬਨੀਤਾ ਸੰਧੂ ਨੇ ਏਪੀ ਢਿੱਲੋਂ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਪੁਸ਼ਟੀ ਕੀਤੀ ਹੈ। ਜਦੋਂ ਤੋਂ ਏਪੀ ਢਿੱਲੋਂ ਦਾ ਮਾਡਲ ਤੇ ਅਦਾਕਾਰਾ ਬਨੀਤਾ ਸੰਧੂ ਨਾਲ ਗੀਤ ‘ਵਿਦ ਯੂ’ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਹੈਕਿ ਦੋਵੇਂ ਰਿਲੇਸ਼ਨਸ਼ਿਪ ’ਚ ਹਨ।ਹੁਣ ਬਨੀਤਾ ਸੰਧੂ ਨੇ ਇੰਸਟਾਗ੍ਰਾਮ ਤੇ ਨਵੀਂ ਪੋਸਟ ਸਾਂਝੀ ਕਰ ਕੇ ਏਪੀ ਢਿੱਲੋਂ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਪੁਸ਼ਟੀ ਕਰ ਦਿੱਤੀ ਹੈ। ਬਨੀਤਾ ਨੇ 19 ਅਗਸਤ ਨੂੰ ਏ.ਪੀ. ਢਿੱਲੋਂ ਨਾਲ ਕੁਝ ਬੇਹੱਦ ਪਿਆਰੀਆਂ ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਏ. ਪੀ. ਢਿੱਲੋਂ ਦੀਆਂ ਹਨ, ਜਿਥੇ ਏ.ਪੀ. ਢਿੱਲੋਂ ਨਾਲ ਬਨੀਤਾ ਸੰਧੂ ਵੀ ਸ਼ਾਮਲ ਹੋਈ ਸੀ।


368744142-713894964109892-8885633326123346529-n


ਤਸਵੀਰਾਂ ਨਾਲ ਬਨੀਤਾ ਸੰਧੂ ਨੇ ਕੈਪਸ਼ਨ ’ਚ ‘ਮੇਰੇ ਨਾਲ’ ਲਿਖਿਆ ਹੈ ਤੇ ਇਸ ਦੇ ਨਾਲ ਹੀ ਇਕ ਦਿਲ ਵਾਲੀ ਇਮੋਜੀ ਵੀ ਬਣਾਈ ਹੈ। ਇਨ੍ਹਾਂ ਤਸਵੀਰਾਂ ’ਤੇ ਏ.ਪੀ. ਢਿੱਲੋਂ ਨੇ ਪਿੰਚਡ ਫਿੰਗਰਸ ਦੀ ਇਮੋਜੀ ਵਾਲਾ ਕੁਮੈਂਟ ਕੀਤਾ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਵੀ ਦੇਖਿਆ ਗਿਆ ਹੈ। ਬਨੀਤਾ ਸੰਧੂ ਏਪੀ ਢਿੱਲੋਂ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ।


369258856-713894864109902-2495991593580487064-n


 


369135023-713894904109898-5079786783415017377-n


368861510-713894974109891-3183939353326101360-n

Story You May Like