The Summer News
×
Monday, 20 May 2024

ਫਿਰੋਜ਼ਪੁਰ ਬੱਸ ਸਟੈਂਡ 'ਤੇ ਹੰ+ਗਾਮਾ, ਰੋਡਵੇਜ਼ ਮੁਲਾਜ਼ਮਾ ਤੇ ਪੁਲਿਸ ਮੁਲਾਜ਼ਮ ਹੋਏ ਹੱਥੋ+ਪਾਈ

ਫਿਰੋਜਪੁਰ, 4 ਜੂਨ : ਅੱਜ ਸ਼ਹਿਰ ਦੇ ਬੱਸ ਸਟੈਂਡ ਤੇ ਉਸ ਸਮੇਂ ਹੰ+ਗਾਮਾ ਹੋ ਗਿਆ, ਜਦੋਂ ਸ਼ਰੇਆਮ ਪੁਲਿਸ ਦੇ ਸਾਹਮਣੇ ਹੀ ਪੁਲਿਸ ਮੁਲਾਜ਼ਮ ਦੀ ਬੱਸ ਕਡੰਕਟਰਾਂ ਵੱਲੋਂ ਕੁੱਟ+ਮਾਰ ਕੀਤੀ ਗਈ।


ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਰਾਜਨ ਜੋ ਆਪਣੀ ਮਾਂ ਅਤੇ ਬੱਚੇ ਨੂੰ ਅਮ੍ਰਿਤਸਰ ਜਾਣ ਲਈ ਬੱਸ ਚੜਾਉਣ ਲਈ ਆਇਆ ਸੀ। ਬਜ਼ੁਰਗ ਹੋਣ ਕਾਰਨ ਉਸਦੀ ਮਾਂ ਤੋਂ ਬੱਸ ਤੇ ਚੜਿਆ ਨਹੀਂ ਗਿਆ ਅਤੇ ਬੱਸ ਤੁਰ ਗਈ। ਜਦ ਉਸਨੇ ਪਿੱਛਾ ਕਰ ਬੱਸ ਨੂੰ ਐਂਟਰੀ ਗੇਟ ਤੇ ਰੋਕਿਆ ਤਾਂ ਰੋਡਵੇਜ਼ ਬੱਸ ਕਡੰਕਟਰ ਅਤੇ ਡਰਾਈਵਰ ਤੇ ਪੁਲਿਸ ਮੁਲਾਜ਼ਮ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਮਾਮਲਾ ਇਹਨਾਂ ਵੱਧ ਗਿਆ ਕਿ ਗੱਲ ਹੱਥੋ+ਪਾਈ ਤੱਕ ਪਹੁੰਚ ਗਈ। ਇਸ ਦੌਰਾਨ ਹੋਰ ਵੀ ਕਡੰਕਟਰ ਡਰਾਈਵਰ ਉਥੇ ਪਹੁੰਚ ਗਏ। ਉਨ੍ਹਾਂ ਪੁਲਿਸ ਦੇ ਸਾਹਮਣੇ ਹੀ ਪੁਲਿਸ ਮੁਲਾਜ਼ਮ ਰਾਜਨ ਅਤੇ ਉਸਦੇ ਸਾਥੀ ਪੁਲਿਸ ਮੁਲਾਜ਼ਮ ਦੀ ਕੁੱਟ+ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਫੀ ਹੰਗਾਮੇ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵਲੋਂ ਬੜੀ ਮੁਸ਼ਕਲ ਨਾਲ ਦੋਨਾਂ ਧਿਰਾਂ ਨੂੰ ਸ਼ਾਤ ਕਰਵਾਇਆ ਗਿਆ।


ਇਸ ਪੂਰੇ ਮਾਮਲੇ ਨੂੰ ਲੈਕੇ ਜਦੋਂ ਮੁਲਾਜ਼ਮ ਰਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਅਤੇ ਬੱਚੇ ਨੂੰ ਬੱਸ ਚੜਾਉਣ ਲਈ ਆਇਆ ਸੀ। ਪਰ ਕਡੰਕਟਰ ਨੇ ਉਸਨੂੰ ਬੱਸ ਤੇ ਨਹੀਂ ਚੜਾਇਆ ਅਤੇ ਬੱਸ ਤੋਰ ਲਈ ਅਤੇ ਜਦ ਉਸਨੇ ਪਿੱਛਾ ਕਰ ਸਵਾਰੀ ਚੜਾਉਣ ਲਈ ਕਿਹਾ ਤਾਂ ਉਸ ਨਾਲ ਗਾ+ਲੀ ਗਲੋ+ਚ ਕਰਦਿਆਂ ਕਡੰਕਟਰ ਅਤੇ ਡਰਾਈਵਰ ਵਲੋਂ ਉਸ ਨਾਲ ਹੱਥੋ+ਪਾਈ ਕੀਤੀ ਗਈ ਹੈ।


ਦੂਸਰੇ ਪਾਸੇ ਜਦੋਂ ਡੀਪੂ ਪ੍ਰਧਾਨ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦਾ ਟਾਇਮ ਪੂਰਾ ਪੂਰਾ ਹੁੰਦਾ ਹੈ। ਅਗਰ ਡਰਾਈਵਰ ਨੇ ਬੱਸ ਤੋਰ ਲਈ ਸੀ ਤਾਂ ਫਿਰ ਅੱਗੇ ਜਾਕੇ ਗੱਡੀ ਰੋਕ ਕੇ ਉਹ ਸਵਾਰੀ ਚੜਾ ਲੈਂਦੇ ਹਨ। ਪਰ ਉਸ ਮੁਲਾਜ਼ਮ ਨੇ ਪੁਲਿਸ ਵਿੱਚ ਹੋਣ ਕਾਰਨ ਅਤੇ ਆਪਣੀ ਧੌਂਸ ਦਿਖਾਉਣ ਕਾਰਨ ਡਰਾਈਵਰ ਨਾਲ ਗਾ+ਲੀ ਗ+ਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੱਥਰ ਚੁੱਕ ਡਰਾਈਵਰ ਦੇ ਸਿਰ ਵਿੱਚ ਮਾਰਿਆ ਗਿਆ। ਜਿਸ ਨਾਲ ਉਹ ਗੰਭੀਰ ਜ਼+ਖਮੀ ਹੋ ਗਿਆ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਇਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Story You May Like