The Summer News
×
Friday, 17 May 2024

ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਜੁੜਵਾਂ ਬੱਚਿਆ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

ਚੰਡੀਗੜ੍ਹ (ਸੋਨਮ ਮਲਹੋਤਰਾ) -  ਅਰਮਾਨ ਮਲਿਕ ਮਸ਼ਹੂਰ ਯੂਟਿਊਬਰ ਹੈ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦਾ ਹੈ। ਦਸ ਦਈਏ ਕਿ ਅਰਮਾਨ ਮਲਿਕ ਚਾਰ ਬੱਚਿਆਂ ਦੇ ਪਿਤਾ ਬਣ ਗਏ ਹਨ। ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ, ਜਿਸ ਕਰਕੇ ਉਹ ਕਾਫੀ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਅਰਮਾਨ ਦੀ ਦੂਜੀ  ਪਤਨੀ ਕ੍ਰਿਤਕਾ ਮਲਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਦੂਜੀ ਖੁਸ਼ਖਬਰੀ ਇਹ ਹੈ ਕਿ ਪਹਿਲੀ ਪਤਨੀ ਪਾਇਲ ਮਲਿਕ ਨੇ ਦੋ ਬੱਚਿਆ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਅਰਮਾਨ ਮਲਿਕ ਰੋਜ਼ਾਨਾ ਆਪਣੀ ਨਿੱਜੀ ਜ਼ਿੰਦਗੀ ਦੀਆਂ ਵੀਡਿਓ ਯੂਟਿਊਬ ‘ਤੇ ਪਾਉਂਦਾ ਰਹਿੰਦਾ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦਾ ਹੈ। ਅਰਮਾਨ ਮਲਿਕ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।


5-4


ਅਰਮਾਨ ਨੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ


ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਸਪਤਾਲ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ ਉਸਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਕ੍ਰਿਤਿਕਾ ਤੇ ਨਾਲ ਹੀ ਪਾਇਲ ਦਾ ਬੇਟਾ ਉਸ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ। ਜਦ ਅਰਮਾਨ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਉਸ ਨੇ ਲਿਖਿਆ ਕਿ  “Finally ਪਾਇਲ ਵੀ ਮਾਂ ਬਣ ਗਈ ਹੈ।“


5-2


ਪਾਇਲ ਨੇ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ


ਪਾਇਲ ਨੇ ਪਤੀ ਅਰਮਾਨ ਤੇ ਬੇਟੇ ਚਿਰਯੂ ਨਾਲ ਤਸਵੀਰ ਸਾਂਝੀ ਕੀਤੀ ਇਸ ਦੇ ਨਾਲ ਹੀ ਉਸ ਨੇ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ । ਪਾਇਲ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ ਕਿ, " ਮੈਂ ਮਾਂ ਬਣਨ 'ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਤੁਸੀਂ Guess ਕਰੋਂ ਕਿ ਮੁੰਡਾ ਹੋਇਆ ਜਾਂ ਫਿਰ ਕੁੜੀ”


5-1


ਪਾਇਲ ਇਸ ਦਿਨ ਬੱਚਿਆ ਨੂੰ ਦੇਣਾ ਚਾਹੁੰਦੀ ਸੀ ਜਨਮ


ਪਾਇਲ ਨੇ ਪਿਛਲੀ Video ‘ਚ ਕਿਹਾ ਸੀ ਕਿ ਮੇਰੀ ਡਿਲੀਵਰੀ 1 ਮਈ ਨੂੰ ਹੋ ਸਕਦੀ ਹੈ। ਪਰ ਮੈਂ ਚਾਹੁੰਦੀ ਹਾਂ ਕਿ 5 ਮਈ ਨੂੰ ਡਿਲੀਵਰੀ ਹੋਵੇ। ਨਾਲ ਹੀ ਪਾਇਲ ਨੇ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੇਰੀ ਡਿਲੀਵਰੀ 5 ਮਈ ਨੂੰ ਹੀ ਹੋਵੇ ਭਗਵਾਨ ਦੀ ਕ੍ਰਿਪਾ ਨਾਲ ਸਭ ਕੁਝ ਸਹੀ ਰਿਹਾ ਤਾਂ ਅਜਿਹਾ ਹੀ ਹੋਵੇਗਾ। ਮੈਂ ਇਹ ਇਸ ਲਈ ਚਾਹੁੰਦੀ ਹਾਂ ਕਿਉਂ ਕਿ ਮੇਰੇ  ਬੇਟੇ ਚਿਰਾਊ ਦਾ ਜਨਮ ਦਿਨ 5 ਮਈ ਨੂੰ ਆਉਂਦਾ ਹੈ। ਇਸ ਲਈ ਹੀ ਮੇਰੀ ਇਹ ਇੱਛਾ ਹੈ। ਪਰ ਖੈਰ ਹੁਣ ਜੋ ਭਗਵਾਨ ਨੂੰ ਮਨਜ਼ੂਰ ਹੋਵੇ ਹੋਣਾ ਤਾਂ ਉਹੀ ਹੈ। ਡਿਲੀਵਰੀ ਬਾਅਦ ‘ਚ ਹੁੰਦੀ ਜਾਂ ਹੁਣ ਬੱਚਾ ਤੇ ਮਾਂ ਦੋਵੇਂ ਤੰਦਰੁਸਤ ਹੋਣੇ ਚਾਹੀਦੇ। ਇਸ ਦੇ ਨਾਲ ਹੀ ਪੂਰਾ ਪਰਿਵਾਰ ਬਹੁਤ ਖੁਸ਼ ਹੈ।

Story You May Like