The Summer News
×
Friday, 17 May 2024

Gautam Adani ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਜਾਣੋ ਕਿੰਨਾ ਪਇਆ ਇਸ ਕੰਪਨੀ ਨੂੰ ਘਾਟਾ...??

ਚੰਡੀਗੜ੍ਹ : ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਅਡਾਨੀ ਗਰੁੱਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿਨ ਪ੍ਰਤੀ ਦਿਨ ਕੰਪਨੀਆਂ ਨੂੰ ਘਾਟਾ ਹੀ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਹਿੰਡਨਬਰਗ(Hindenburg) ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਜਾਇਦਾਦ 'ਚ ਵੱਡੀ ਗਿਰਾਵਟ ਆਈ ਹੈ।


ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੇ ਮੁਨਾਫੇ 'ਚ ਕਰੀਬ 13 ਫੀਸਦੀ ਦੀ ਕਮੀ ਆਈ ਹੈ, ਅਤੇ ਦੂਜੇ ਪਾਸੇ ਜੇਕਰ ਕੰਪਨੀ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਅੱਜ ਸਟਾਕ 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਡਾਨੀ ਪੋਰਟਸ ਦਾ ਸਟਾਕ 1.34 ਫੀਸਦੀ ਦੇ ਵਾਧੇ ਨਾਲ 552.75 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


ਜਾਣੋ ਸਟਾਕ ਮਾਰਕੀਟ ਜਾਣਕਾਰੀ ਬਾਰੇ :


ਦੱਸ ਦਿੰਦੇ ਹਾਂ ਕਿ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਦਾ ਕੁੱਲ ਖਰਚ ਵਧ ਕੇ 3,507.18 ਕਰੋੜ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਅੰਕੜਾ 2,924.30 ਕਰੋੜ ਰੁਪਏ ਸੀ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਏਕੀਕ੍ਰਿਤ ਕੁੱਲ ਆਮਦਨ ਵਧ ਕੇ 5,051.17 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 4,713.37 ਕਰੋੜ ਰੁਪਏ ਸੀ।


(ਮਨਪ੍ਰੀਤ ਰਾਓ)

Story You May Like