The Summer News
×
Tuesday, 21 May 2024

ਫਿਰੋਜ਼ਪੁਰ ਵਿੱਚ 8 ਸਾਲਾਂ ਬੱਚਾ ਸਕੂਲ ਦੇ ਬਾਹਰੋਂ ਹੋਇਆ ਅਗਵਾ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਗੁੰਦੜਢੰਡੀ ਦੇ ਸਕੂਲ ਦੇ ਬਾਹਰੋਂ ਇੱਕ ਅੱਠ ਸਾਲਾਂ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾਂ ਬੱਚਾ ਏਕਮਦੀਪ ਸਿੰਘ ਜੋ ਗੁੰਦੜਢੰਡੀ ਪਿੰਡ ਦੇ ਸਕੂਲ ਗਿਆ ਸੀ ਅਤੇ ਛੁੱਟੀ ਦੇ ਟਾਇਮ ਸਕੂਲ ਦੇ ਬਾਹਰੋਂ ਉਸਨੂੰ ਕੁੱਝ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਨਾਲ ਕੁੱਝ ਵਿਵਾਦ ਚੱਲ ਰਿਹਾ ਹੈ। ਇਸ ਲਈ ਲੜਕੀ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦਾ ਬੱਚਾ ਅਗਵਾ ਕਰ ਲਿਆ ਹੈ। ਜਿਸ ਸਬੰਧੀ ਉਹ ਪੁਲਿਸ ਨੂੰ ਵੀ ਸੂਚਿਤ ਕਰ ਚੁੱਕੇ ਹਨ। ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਦਾ ਬੱਚਾ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

 

ਉਥੇ ਹੀ ਇਸ ਘਟਨਾ ਨੂੰ ਲੈਕੇ ਜਦੋਂ ਸਕੂਲ ਟੀਚਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ। ਕਿ ਛੁੱਟੀ ਦੇ ਟਾਇਮ ਜਦ ਬੱਚੇ ਘਰ ਜਾ ਰਹੇ ਸਨ। ਤਾਂ ਬੱਚੇ ਏਕਮ ਨੂੰ ਕੁੱਝ ਲੋਕ ਚੁੱਕ ਕੇ ਲੈ ਗਏ ਸਨ। ਅਤੇ ਬਾਕੀ ਬੱਚੇ ਵੀ ਘਬਰਾ ਗਏ ਸਨ। ਇਸ ਘਟਨਾ ਤੋਂ ਬਾਅਦ ਬਾਕੀ ਬੱਚਿਆਂ ਵਿੱਚ ਵੀ ਕਾਫੀ ਸਹਿਮ ਦਾ ਮਾਹੋਲ ਹੈ। ਉਨ੍ਹਾਂ ਕਿਹਾ ਇਸ ਘਟਨਾ ਤੋਂ ਬਾਅਦ ਸਕੂਲ ਵਿੱਚ ਬੱਚਿਆਂ ਦੀ ਹਾਜਰੀ ਵਿੱਚ ਵੀ ਕਾਫੀ ਫਰਕ ਪਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਕੰਪਲੇਟ ਵੀ ਕੀਤੀ ਹੋਈ ਹੈ। ਇਸ ਲਈ ਪੁਲਿਸ ਨੂੰ ਚਾਹੀਦਾ ਹੈ। ਕਿ ਬੱਚੇ ਦੀ ਭਾਲ ਕਰ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ।

Story You May Like