The Summer News
×
Tuesday, 21 May 2024

ਸ਼ਾਨਦਾਰ ਬੱਲੇਬਾਜ਼ੀ ਦੇ ਨਾਲ-ਨਾਲ Smriti Mandhana ਦੀ ਖੂਬਸੂਰਤੀ ਦੇ ਹੋ ਰਹੇ ਹਨ ਚਰਚੇ, ਤਸਵੀਰਾਂ ਜਿੱਤ ਲੈਣਗੀਆਂ ਦਿਲ..!

ਚੰਡੀਗੜ੍ਹ : ਸਮ੍ਰਿਤੀ ਮੰਧਾਨਾ, ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤੀ ਬੱਲੇਬਾਜ਼, ਆਪਣੀ ਮਜ਼ਬੂਤ ਖੇਡ ਲਈ ਵਿਸ਼ਵ ਭਰ 'ਚ ਮਸ਼ਹੂਰ ਹੈ,ਦੱਸ ਦੇਈਏ ਕਿ ਸਮ੍ਰਿਤੀ ਮੰਧਾਨਾ ਨੂੰ ਕ੍ਰਿਕਟ ਟੀਮ ਦੀ ਸਟਾਰ ਅਤੇ ‘ਨੈਸ਼ਨਲ ਕ੍ਰਸ਼’ ਵੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਦੱਸ ਦਿੰਦੇ ਹਾਂ ਕਿ ਸਮ੍ਰਿਤੀ ਮੰਧਾਨਾ ਅਕਸਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਇਲਾਵਾ ਆਪਣੀ ਖੂਬਸੂਰਤੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।


             Whats-App-Image-2023-03-25-at-3-47-23-PM


ਦੱਸ ਦੇਈਏ ਕਿ 18 ਜੁਲਾਈ 1996 ਨੂੰ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ 'ਚ ਜਨਮੀ ਸਮ੍ਰਿਤੀ ਮੰਧਾਨਾ ਨੇ ਆਪਣਾ ਪਹਿਲਾ ਵਨਡੇ ਮੈਚ ਸਾਲ 2013 ਵਿੱਚ ਖੇਡਿਆ ਸੀ। ਇਸੇ ਦੌਰਾਨ 2017 ਵਿਸ਼ਵ ਕੱਪ ਤੋਂ ਬਾਅਦ ਸਮ੍ਰਿਤੀ ਮੰਧਾਨਾ ਨੂੰ ਕਾਫੀ ਵੱਡੀ ਪਛਾਣ ਮਿਲੀ।


          5652-0


ਜਾਣਕਾਰੀ ਮੁਤਾਬਕ ਉਸਨੇ ਵਿਸ਼ਵ ਕੱਪ 2017 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ , ਜਿਸ ਦੇ ਨਤੀਜੇ ਵਜੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਪਹੁੰਚੀ। ਸਮ੍ਰਿਤੀ ਮੰਧਾਨਾ ਕ੍ਰਿਕਟ ਦੇ ਕਾਰਨਾਮੇ ਤੋਂ ਇਲਾਵਾ ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ।ਜਿਸ ਕਾਰਨ ਉਸਨੇ ਪੂਰੀ ਦੁਨੀਅਦਾ ਦਿਲ ਜਿੱਤਿਆ ਹੋਇਆ ਹੈ।


             5652-0     


ਦੱਸ ਦਿੰਦੇ ਹਾਂ ਕਿ ਇਸ ਮਹਿਲਾ ਕ੍ਰਿਕਟਰ ਆਪਣੀ ਖੂਬਸੂਰਤੀ ਲਈ ਕਾਫੀ ਮਸ਼ਹੂਰ ਹੈ , 'ਤੇ ਨਾਲ ਹੀ ਮੰਧਾਨਾ ਨੂੰ ਦੁਨੀਆ ਭਰ ਦੀਆਂ ਖੂਬਸੂਰਤ ਖਿਡਾਰਨਾਂ ਦੀ ਸੂਚੀ 'ਚ ਚੋਟੀ ਦੀਆਂ ਖਿਡਾਰਨਾਂ 'ਚ ਗਿਣੀ ਜਾਂਦੀ ਹੈ।


         5652-0


ਇਸੇ ਪ੍ਰਕਾਰ ਸਾਲ 2019 ਵਿੱਚ, ਉਸਨੂੰ ਆਈਸੀਸੀ ਇੰਟਰਨੈਸ਼ਨਲ ਮਹਿਲਾ ਕ੍ਰਿਕਟਰ ਆਫ ਦਿ ਈਅਰ ਅਵਾਰਡ(Women's Cricketer of the Year Award) ਨਾਲ ਸਨਮਾਨਿਤ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸਮ੍ਰਿਤੀ ਮੰਧਾਨਾ ਦੁਨੀਆ ਦੀ ਤੀਜੀ ਅਜਿਹੀ ਬੱਲੇਬਾਜ਼ ਹੈ, ਜਿਸ ਨੇ ਮਹਿਲਾ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ 2000 ਦੌੜਾਂ ਬਣਾਈਆਂ ਹਨ।


        Whats-App-Image-2023-03-25-at-3-59-31-PM


ਇਸੇ ਪ੍ਰਕਾਰ ਦੱਸ ਦਿੰਦੇ ਹਾਂ ਕਿ ਇਹ ਸਟਾਰ opener ਬੱਲੇਬਾਜ਼ ਆਪਣੀ ਦਮਦਾਰ ਬੱਲੇਬਾਜ਼ੀ ਕਰਕੇ ਚਰਚਾ 'ਚ ਰਹਿੰਦੀ ਹੈ। ਸਮ੍ਰਿਤੀ ਮੰਧਾਨਾ ਨੇ ਹੁਣ ਤੱਕ 51 ਵਨਡੇ ਖੇਡੇ ਹਨ, ਜਿਸ 'ਚ ਉਸਨੇ ਫਾਰਮੈਟ ਵਿੱਚ 2025 ਦੌੜਾਂ ਬਣਾਈਆਂ ਹਨ।


     5652-0


ਜਾਣਕਾਰੀ ਮੁਤਾਬਕ ਦੱਸ ਦਈਏ ਕਿ ਵਨਡੇ ਕ੍ਰਿਕਟ ਵਿੱਚ ਮੰਧਾਨਾ ਦਾ ਸਰਵੋਤਮ ਵਿਅਕਤੀਗਤ ਸਕੋਰ 135 ਦੌੜਾਂ ਦਾ ਹੈ। ਇਸ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਨੇ 75 ਟੀ-20 ਮੈਚ ਖੇਡੇ ਹਨ, 'ਤੇ 1716 ਦੌੜਾਂ ਬਣਾਈਆਂ ਹਨ। ਇਸੇ ਪ੍ਰਕਾਰ ਉਹ ਦੋ ਟੈਸਟ ਮੈਚ ਵੀ ਖੇਡ ਚੁੱਕੀ ਹੈ।


(ਮਨਪ੍ਰੀਤ ਕੌਰ)

Story You May Like