The Summer News
×
Friday, 17 May 2024

ਇਸ ਮਸ਼ਹੂਰ ਅਦਾਕਾਰ ਦੀ ਫਿਲਮ ਕਿਉਂ ਹੋ ਰਹੀ ਵਾਰ - ਵਾਰ postpone, ਕਰਾਨ ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਨੇ ਦਰਸ਼ਕਾਂ ਨੂੰ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਹਨਾਂ ਦੀ ਕਮਾਲ ਦੀ ਅਦਾਕਾਰੀ ਤੋਂ ਪ੍ਰਸ਼ੰਸਕ ਬਹੁਤ ਖੁਸ਼ ਹਨ। ਅਜੇ ਹਰ ਵੱਖ - ਵੱਖ  ਕਿਰਦਾਰ ‘ਚ ਢੱਲ ਜਾਂਦੇ ਹਨ। ਹੁਣ ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਮੈਦਾਨ' ਨੂੰ ਫਿਰ ਤੋਂ ਟਾਲ(postpone) ਕਰ ਦਿੱਤੀ ਗਈ ਹੈ। ਹਾਲਾਂਕਿ ਇਹ 23 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਫਿਲਮ ਨੂੰ 7ਵੀਂ ਵਾਰ postpone ਕਰ ਦਿੱਤੀ ਗਈ ਹੈ। ਮੀਡੀਆ ਸੂਤਰਾਂ ਮੁਤਾਬਕ 'ਬਧਾਈ ਹੋ' ਦੇ ਨਿਰਦੇਸ਼ਕ ਅਮਿਤ ਰਵਿੰਦਰਨਾਥ ਸ਼ਰਮਾ ਫਿਲਮ 'ਮੈਦਾਨ' ਦਾ ਕੰਮ ਸੰਭਾਲ ਰਹੇ ਹਨ। ਜਾਣਕਾਰੀ ਮੁਤਾਬਕ ਅਜੇ ਦੇਵਗਨ ਨੇ ਫਿਲਮ 'ਮੈਦਾਨ' 'ਚ ਅਨੁਭਵੀ ਫੁੱਟਬਾਲ ਕੋਚ ਸਈਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਈ ਹੈ।  


<a href="https://ibb.co/nghp32D"><img src="https://i.ibb.co/RvL8hnC/14.png" alt="14" border="0" /></a>


ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਫਿਲਮ ਦੀ ਸ਼ੂਟਿੰਗ 'ਚ ਦੁਨੀਆ ਭਰ ਦੇ ਮਹਾਨ ਫੁੱਟਬਾਲ ਖਿਡਾਰੀਆਂ ਦੀ ਭੂਮਿਕਾ ਨਿਭਾਈ ਗਈ ਹੈ। ਇਸ ਵਿੱਚ ਕਈ ਦੇਸ਼ਾਂ ਦੇ ਫੁੱਟਬਾਲ ਖਿਡਾਰੀਆਂ ਨੂੰ ਮੈਚ ਖੇਡਣ ਲਈ ਬੁਲਾਇਆ ਗਿਆ ਹੈ।  ਜਿਸ 'ਚ ਹਰ ਕੋਈ ਫੁੱਟਬਾਲ ਖੇਡਦੇ ਹੋਏ ਆਪਣਾ ਪ੍ਰਦਰਸ਼ਨ ਦਿਖਾ ਰਿਹਾ ਹੈ। ਇਹ ਇੱਕ ਅਜਿਹੀ ਫਿਲਮ ਹੈ ਜਿਸ 'ਤੇ ਭਾਰਤ ਨੂੰ ਮਾਣ ਹੋਵੇਗਾ। ਹਾਲਾਂਕਿ ਇਹ ਫਿਲਮ ਪਹਿਲਾਂ 23 ਜੂਨ ਨੂੰ ਰਿਲੀਜ਼ ਹੋ ਰਹੀ ਸੀ ਪਰ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਦੋਂ ਰਿਲੀਜ਼ ਹੋਵੇਗੀ।


<a href="https://ibb.co/XXf8Bg2"><img src="https://i.ibb.co/WnNt9wx/14-3.png" alt="14-3" border="0" /></a>


ਸੂਤਰਾਂ ਮੁਤਾਬਕ ਫਿਲਮ 'ਆਦਿਪੁਰਸ਼' ਤੋਂ ਇਲਾਵਾ 'ਸੱਤਿਆਪ੍ਰੇਮ ਕੀ ਕਥਾ' ਵੀ ਜੂਨ ਮਹੀਨੇ 'ਚ ਰਿਲੀਜ਼ ਹੋਣੀ ਹੈ। ਅਜਿਹੇ 'ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਇਹ ਫਿਲਮ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਕਾਰਨ ਨਿਰਦੇਸ਼ਕ ਅਮਿਤ ਰਬਿੰਦਰਨਾਥ ਸ਼ਰਮਾ ਨੇ ਫਿਲਮ 'ਮੈਦਾਨ' ਨੂੰ ਰੋਕਣਾ ਠੀਕ ਸਮਝਿਆ ਹੋਵੇਗਾ। ਹੁਣ ਇਸ ਫਿਲਮ ਦੇ ਰਿਲੀਜ਼ ਹੋਣ ਦੀ ਜਾਣਕਾਰੀ ਕਦੋਂ ਮਿਲੇਗੀ, ਇਹ ਨਹੀਂ ਕਿਹਾ ਜਾ ਸਕਦਾ। ਫਿਲਹਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।


<a href="https://imgbb.com/"><img src="https://i.ibb.co/WctDhBk/14-2.png" alt="14-2" border="0" /></a>


(Sonam Malhotra)


  


 


 

Story You May Like