The Summer News
×
Friday, 17 May 2024

Aishwarya Rai Bachchan ਦੀ 11 ਸਾਲ ਦੀ ਬੇਟੀ ਆਰਾਧਿਆ ਪਹੁੰਚੀ ਹਾਈਕੋਰਟ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਤੇ ਅਦਾਕਾਰ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਵੱਲੋਂ  ਦਿੱਲੀ ਹਾਈਕੋਰਟ 'ਚ ਆਪਣੀ ਸਿਹਤ ਨੂੰ ਲੈ ਕੇ ਫਰਜ਼ੀ ਖਬਰਾਂ ਦੇਣ ਵਾਲੇ ਯੂਟਿਊਬ ਟੈਬਲਾਇਡ ਖਿਲਾਫ ਮਾਮਲਾ ਦਰਜ ਕਰਵਾਇਆ ਹੈ।


16-2


ਦਰਅਸਲ ਮਾਮਲਾ ਇਹ ਹੈ ਕਿ ਬੱਚਨ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਯੂ-ਟਿਊਬ ਚੈਨਲ ਤੇ ਵੈੱਬਸਾਈਟ 'ਤੇ ਆਰਾਧਿਆ ਦੀ ਸਿਹਤ ਬਾਰੇ ਫਰਜ਼ੀ Videos ਲਗਾਤਾਰ ਦਿਖਾਈਆਂ ਜਾ ਰਹੀਆਂ ਹਨ। ਜੋ ਕਿ ਬਹੁਤ ਹੀ ਗਲਤ ਅਤੇ ਇਤਰਾਜ਼ਯੋਗ ਹੈ। ਦਸ ਦਈਏ ਕਿ ਦਿੱਲੀ ਹਾਈ ਕੋਰਟ ਦੀ ਬੈਂਚ ਵੀਰਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰੇਗੀ। ਬੱਚਨ ਪਰਿਵਾਰ ਦੀ 11 ਸਾਲ ਦੀ ਆਰਾਧਿਆ ਵੱਲੋਂ ਦਾਇਰ ਪਟੀਸ਼ਨ ਵਿੱਚ 10 ਸੰਸਥਾਵਾਂ ਨੂੰ ਉਸ ਬਾਰੇ ਸਾਰੇ ਵੀਡੀਓਜ਼ ਨੂੰ "Delete” ਕਰਨ ਲਈ ਕਿਹਾ ਗਿਆ ਹੈ।

Story You May Like