The Summer News
×
Friday, 17 May 2024

ਮਸ਼ਹੂਰ ਤੇਲਗੂ ਕੋਰੀਓਗ੍ਰਾਫਰ ਰਾਕੇਸ਼ ਮਾਸਟਰ ਦਾ ਹੋਇਆ ਦੇਹਾਂ + ਤ, ਫਿਲਮ ਇੰਡਸਟਰੀ 'ਚ ਜਾਗੀ ਸੋਗ ਦੀ ਲਹਿਰ

ਚੰਡੀਗੜ੍ਹ : ਤੇਲਗੂ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਰਾਕੇਸ਼ ਮਾਸਟਰ ਦੀ ਦੇਹਾਂ + ਤ ਨਾਲ ਦੱਖਣੀ ਫਿਲਮ ਇੰਡਸਟਰੀ ਵਿੱਚ ਸੋ+ ਗ ਦੀ ਲਹਿਰ ਦੌੜ ਗਈ ਹੈ। ਦਸ ਦਈਏ ਕਿ 53 ਸਾਲ ਦੀ ਉਮਰ 'ਚ ਉਨ੍ਹਾਂ ਨੇ ਦੁਨੀਆ ਨੂੰ ਅਲ + ਵਿਦਾ ਕਹਿ ਦਿੱਤਾ ਸੀ। ਮੀਡੀਆ ਸੂਤਰਾਂ ਮੁਤਾਬਕ ਰਾਕੇਸ਼ ਮਸਤ ਦੇ ਦੇਹਾਂ+ ਤ 'ਤੇ ਕਈ ਵੱਡੇ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ  ਦੁੱਖ ਪ੍ਰਗਟ ਕੀਤਾ ਹੈ।


ਜਾਣਕਾਰੀ ਮੁਤਾਬਕ ਰਾਕੇਸ਼ ਇਕ ਹਫਤਾ ਪਹਿਲਾਂ ਵਿਸ਼ਾਖਾਪਟਨਮ 'ਚ ਆਊਟਡੋਰ ਸ਼ੂਟ ਕਰਨ ਤੋਂ ਬਾਅਦ ਹੈਦਰਾਬਾਦ ਪਰਤਿਆ ਸੀ। ਉਦੋਂ ਤੋਂ ਉਹ ਬਿਮਾਰ ਪੈ ਗਏ। ਜਦੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤਾਂ ਉਨ੍ਹਾਂ ਨੂੰ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਦਾ ਕਾਫੀ ਇਲਾਜ ਕੀਤਾ ਪਰ ਕੋਈ ਫਰਕ ਨਹੀਂ ਪਿਆ। ਆਖਿਰਕਾਰ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਡਾਇਬਟੀਜ਼ ਦੇ ਨਾਲ-ਨਾਲ ਗੰਭੀਰ ਮੈਟਾਬੋਲਿਕ ਐਸਿਡੋਸਿਸ ਤੋਂ ਪੀੜਤ ਸੀ। ਕਈ ਸਿਤਾਰੇ ਉਸ ਦੀ ਗਰੀਬੀ ਤੋਂ ਹੈਰਾਨ ਸਨ। ਰਿਐਲਿਟੀ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ। ਲਗਭਗ 1,500 ਫਿਲਮਾਂ ਲਈ ਕੋਰੀਓਗ੍ਰਾਫਰ ਵਜੋਂ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ। ਉਸ ਦੀ ਇੰਡਸਟਰੀ 'ਚ ਕਾਫੀ ਪਛਾਣ ਸੀ।


ਕੋਰੀਓਗ੍ਰਾਫਰ ਰਾਕੇਸ਼ ਮਾਸਟਰ ਦਾ ਜਨਮ ਤਿਰੂਪਤੀ ਵਿੱਚ ਹੋਇਆ ਸੀ। ਉਸ ਦਾ ਅਸਲੀ ਨਾਂ ਐੱਸ. ਰਾਮਾ ਰਾਓ ਸੀ ਉਸਨੇ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਹੈਦਰਾਬਾਦ ਵਿੱਚ ਮਾਸਟਰ ਮੁੱਕੂ ਰਾਜੂ ਦੇ ਅਧੀਨ ਵੀ ਕੰਮ ਕੀਤਾ। ਉਸਨੇ ਵੈਂਕਟੇਸ਼, ਨਾਗਾਰਜੁਨ, ਮਹੇਸ਼ ਬਾਬੂ, ਰਾਮ ਪੋਥੀਨੇਨੀ ਅਤੇ ਪ੍ਰਭਾਸ ਵਰਗੇ ਕਈ ਦਿੱਗਜ ਅਦਾਕਾਰਾਂ ਨਾਲ ਕੰਮ ਕੀਤਾ। ਉਸ ਨੇ ਕੁਝ ਸਮੇਂ ਲਈ ਇੰਡਸਟਰੀ ਤੋਂ ਦੂਰੀ ਵੀ ਬਣਾਈ ਰੱਖੀ।

Story You May Like