The Summer News
×
Friday, 17 May 2024

SBI ਤੋਂ ਬਾਅਦ ਹੁਣ ਇਸ ਬੈਂਕ ਨੇ FD 'ਤੇ ਵਿਆਜ ਦਰਾਂ 'ਚ ਕੀਤਾ ਵਾਧਾ

ਦੇਸ਼ ਦੀ ਸਭ ਤੋਂ ਵੱਡੀ ਵਿੱਤੀ ਸੰਸਥਾ ਸਟੇਟ ਬੈਂਕ ਆਫ ਇੰਡੀਆ ਨੇ 13 ਜਨਵਰੀ ਨੂੰ ਫਿਕਸਡ ਡਿਪਾਜ਼ਿਟ ਦੀ ਦਰ ਵਧਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਠੀਕ ਇਕ ਦਿਨ ਬਾਅਦ ਬੁੱਧਵਾਰ ਨੂੰ ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ HDFC ਨੇ ਵੀ ਅਜਿਹਾ ਹੀ ਐਲਾਨ ਕੀਤਾ ਹੈ ਅਤੇ ਬੀਤੇ ਸਾਲ 'ਚ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। HDFC ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਦੋ ਕਰੋੜ ਤੋਂ ਘੱਟ ਦੀ FD 'ਤੇ ਨਵੀਆਂ ਦਰਾਂ 14 ਦਸੰਬਰ, 2022 ਤੋਂ ਲਾਗੂ ਹੋਣਗੀਆਂ। ਨਵੀਆਂ ਦਰਾਂ ਮੁਤਾਬਕ ਹੁਣ ਗਾਹਕਾਂ ਨੂੰ FD 'ਤੇ 7 ਫੀਸਦੀ ਤੱਕ ਵਿਆਜ ਦਾ ਲਾਭ ਮਿਲੇਗਾ।


ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਵੀ ਬੈਂਕ FD ਦਰਾਂ 'ਚ ਵਾਧੇ ਦਾ ਐਲਾਨ ਕੀਤਾ ਸੀ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ ਐਫਡੀ ਲਈ ਵਿਆਜ ਦਰਾਂ ਵਧਾ ਦਿੱਤੀਆਂ ਸਨ ਅਤੇ ਨਵੀਆਂ ਦਰਾਂ 13 ਦਸੰਬਰ ਤੋਂ ਹੀ ਲਾਗੂ ਕੀਤੀਆਂ ਗਈਆਂ ਸਨ। ਇਹ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ SBI ਨੇ 22 ਅਕਤੂਬਰ 2022 ਨੂੰ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਨੂੰ ਸੋਧਿਆ ਸੀ।


ਵਿਆਜ ਦਰਾਂ ਕੀ ਹੋਣਗੀਆਂ
7-14 ਦਿਨ 3 ਪ੍ਰਤੀਸ਼ਤ
15-29 ਦਿਨ 3 ਪ੍ਰਤੀਸ਼ਤ
30-45 ਦਿਨ 3.5%
46-60 ਦਿਨ 4.50%
61-89 ਦਿਨ 4.50%
9 ਮਹੀਨੇ 1 ਦਿਨ ਤੋਂ 1 ਸਾਲ 6%
1 ਸਾਲ ਤੋਂ 15 ਮਹੀਨੇ 6.50 ਪ੍ਰਤੀਸ਼ਤ
15 ਸਾਲ ਤੋਂ 18 ਮਹੀਨੇ 7 ਪ੍ਰਤੀਸ਼ਤ
18 ਮਹੀਨੇ ਤੋਂ 21 ਮਹੀਨੇ 7 ਪ੍ਰਤੀਸ਼ਤ
21 ਤੋਂ 2 ਸਾਲ 7 ਪ੍ਰਤੀਸ਼ਤ
2 ਸਾਲ 1 ਦਿਨ ਤੋਂ 3 ਸਾਲ 7%
3 ਸਾਲ 1 ਦਿਨ ਤੋਂ 5 ਸਾਲ 7%
5 ਸਾਲ 1 ਦਿਨ ਤੋਂ 10 ਸਾਲ 7%

Story You May Like