The Summer News
×
Friday, 17 May 2024

ਅਡਾਨੀ ਦੇ ਵਪਾਰ 'ਚ ਪੈ ਰਹੇ ਘਾਟੇ ਦਾ ਹੋਇਆ ਹੈ ਇਹ ਵੱਡਾ ਖੁਲਾਸਾ, ਪੜ੍ਹੋ ਖਬਰ

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਅਡਾਨੀ ਗਰੁੱਪ 'ਤੇ ਹਿੰਡਨਬਰਗ ਵਿਵਾਦ ਦਰਮਿਆਨ ਵਿਰੋਧੀ ਧਿਰ ਨੇ ਅਡਾਨੀ ਗਰੁੱਪ 'ਤੇ ਬਹੁਤ ਸਾਰੇ ਦੋਸ਼ ਲਾਏ ਹਨ। ਇਸੇ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਵੀ ਬੀਤੇ ਦਿਨੀ ਲੋਕ ਸਭਾ 'ਚ GVK Group ਦੇ ਦਬਾਅ ਹੇਠ ਹੋਣ ਦਾ ਦੋਸ਼ ਲਗਾਇਆ। ਉਹਨਾਂ ਵਲੋਂ ਇਹ ਵੀ ਕਿਹਾ ਸੀ ਕਿ ਭਾਰਤ ਸਰਕਾਰ ਨੇ ਜੀਵੀਕੇ ਤੋਂ ਮੁੰਬਈ ਏਅਰਪੋਰਟ ਲੈ ਕੇ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਅਡਾਨੀ ਨੂੰ ਦਿੱਤਾ ਸੀ।


ਕੰਪਨੀ ਦੇ ਹਿੱਤ 'ਚ ਲਿਆ ਗਿਆ ਫੈਸਲਾ :


ਇਸੇ ਦੌਰਾਨ ਸੰਜੇ ਰੈੱਡੀ ਨੇ ਕਿਹਾ ਕਿ ਕੰਪਨੀ ਨੇ ਵਿੱਤੀ ਕਰਜ਼ਾ ਮੋੜਨਾ ਸੀ, ਜਿਸ ਕਾਰਨ ਇਹ ਸੌਦਾ ਜਲਦੀ ਤੋਂ ਜਲਦੀ ਪੂਰਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਿਸੇ ਹੋਰ ਕੰਪਨੀ ਨੇ ਇਸ ਵਿੱਚ ਦਿਲਚਸਪੀ ਨਹੀਂ ਦਿਖਾਈ। ਸੂਤਰਾਂ ਵਲੋਂ ਜਾਣਕਾਰੀ ਮਿਲ ਰਹੀ ਹੈ ਕਿ ਅਜਿਹੇ 'ਚ ਅਡਾਨੀ ਗਰੁੱਪ ਨੂੰ ਮੁੰਬਈ ਏਅਰਪੋਰਟ ਦੇਣ ਦਾ ਫੈਸਲਾ ਕੰਪਨੀ ਦੇ ਹਿੱਤ 'ਚ ਲਿਆ ਗਿਆ ਹੈ। ਦੱਸ ਦੇਈਏ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਨੂੰ ਲੈ ਕੇ ਕਾਫੀ ‘ਹੰਗਾਮਾ’ ਹੋਇਆ ਹੈ। ਇਸ ਕੰਪਨੀ ਨੇ ਅਡਾਨੀ ਗਰੁੱਪ 'ਤੇ ਕਈ ਦੋਸ਼ ਲਾਏ ਹਨ।


 (ਮਨਪ੍ਰੀਤ ਰਾਓ)

Story You May Like