The Summer News
×
Friday, 17 May 2024

ਏਅਰਪੋਰਟ 'ਤੇ ਇਸ ਅਭਿਨੇਤਰੀ ਨੇ ਦਿਖਾਇਆ ਆਪਣਾ ਮਸਤ ਅੰਦਾਜ਼, ਪ੍ਰਸ਼ੰਸਕਾਂ ਨੇ ਦੇਖ ਕੇ ਕਿਹਾ “WOW”

ਚੰਡੀਗੜ੍ਹ : ਮਲਾਇਕਾ ਅਰੋੜਾ, ਬਾਲੀਵੁੱਡ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਕਾਫੀ ਮਿਹਨਤ ਨਾਲ ਸਫਲਤਾ ਹਾਸਲ ਕੀਤੀ। ਜਿਸ ਨੇ ਆਪਣੀ ਵਧਦੀ ਉਮਰ ਨੂੰ ਕਦੇ ਵੀ ਆਪਣੇ ਸਟਾਈਲ 'ਤੇ ਨਹੀਂ ਆਉਣ ਦਿੱਤਾ। ਦੱਸ ਦੇਈਏ ਕਿ ਉਹ ਅਕਸਰ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਦਸ ਦਈਏ ਕਿ ਮਲਾਇਕਾ ਏਅਰਪੋਰਟ 'ਤੇ ਕਾਫੀ ਮਸਤ ਅੰਦਾਜ਼ 'ਚ ਨਜ਼ਰ ਆਈ। ਮਲਾਇਕਾ ਦੀਆਂ ਖਾਸ ਤਸਵੀਰਾਂ ਵਾਇਰਲ ਹੋ ਰਹੀਆਂ ਹਨ।  


26-2


ਉਹ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਏਅਰਪੋਰਟ 'ਤੇ ਉਹ ਕੂਲ ਅਤੇ ਆਰਾਮਦਾਇਕ ਲੁੱਕ 'ਚ ਨਜ਼ਰ ਆਈ। ਜਾਣਕਾਰੀ ਮੁਤਾਬਕ ਮਲਾਇਕਾ  ਵਾਈਟ ਅਤੇ ਬਲੂ ਲੁੱਕ 'ਚ ਨਜ਼ਰ ਆਈ। ਉਸ ਨੇ ਓਵਰ ਸਾਈਜ਼ ਦੀ ਕਮੀਜ਼ ਦੇ ਨਾਲ ਢਿੱਲੀ ਡੈਨੀਮ ਪੈਂਟ ਪਾਈ ਹੋਈ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦਾ ਲੁੱਕ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ। ਇਸ ਦੇ ਨਾਲ ਹੀ ਉਸ ਨੇ ਕਾਲੇ ਰੰਗ ਦੇ ਸਨਗਲਾਸ ਪਹਿਨੇ ਹੋਏ ਸੀ।


26-3


ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨਹੀਂ ਹਟੀਆਂ। ਹਾਲਾਂਕਿ ਉਨ੍ਹਾਂ ਨੇ ਰਵਾਨਾ ਹੁੰਦੇ ਹੋਏ ਪ੍ਰਸ਼ੰਸਕਾਂ ਨੂੰ ਅਲਵਿਦਾ ਵੀ ਕਿਹਾ। ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਜੈਪੁਰ ਲਈ ਰਵਾਨਾ ਹੋਈ ਹੈ। ਜਿੱਥੇ ਉਹ ਇੱਕ ਨੈਸ਼ਨਲ ਡਾਇਨਾਮਿਕ ਅਵਾਰਡ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਏਗੀ। ਇਸ ਪ੍ਰੋਗਰਾਮ 'ਚ ਉਨ੍ਹਾਂ ਨਾਲ ਸੁਨੀਲ ਸ਼ੈੱਟੀ ਵੀ ਹਿੱਸਾ ਲੈ ਸਕਦੇ ਹਨ।

Story You May Like