The Summer News
×
Tuesday, 21 May 2024

ਆਲ ਇੰਡੀਆ ਕ੍ਰਾਸਬਾਓ ਸ਼ੂਟਿੰਗ ਚੈਂਪੀਅਨਸ਼ਿਪ ’ਚ ਪਟਿਆਲਾ ਦੀ ਅਧਿਆਪਕਾ ਨੇ ਜਿੱਤਿਆਂ ਸੋਨ ਤਗਮਾ

ਪਟਿਆਲਾ 1 ਜਨਵਰੀ : ਇੰਡੀਅਨ ਕ੍ਰਾਸਬਾਓ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਦੂਜੀ ਆਲ ਇੰਡੀਆ ਕ੍ਰਾਸਬਾਓ ਸ਼ੂਟਿੰਗ ਚੈਂਪੀਅਨਸ਼ਿਪ ਏਅਰ ਫੋਰਸ ਸਟੇਸ਼ਨ ਆਗਰਾ ਵਿਖੇ 26 ਦਸੰਬਰ ਤੋਂ 30 ਦਸੰਬਰ 2022 ਤੱਕ ਕਰਵਾਈ ਗਈ। ਇਸ ਰਾਸ਼ਟਰੀ ਪੱਧਰੀ ਮੁਕਾਬਲੇ ਵਿੱਚ ਪੂਰੇ ਭਾਰਤ ਵਿੱਚੋਂ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚੋਂ ਪ੍ਰਿਅੰਕਾ ਤਿਵਾੜੀ ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ ਸਿੰਭੜ੍ਹੋ ਬਲਾਕ ਭਾਦਸੋਂ-2, ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ।


ਇਸ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਰਾਜ ਮੰਤਰੀ ਅਤੇ ਕਾਨੂੰਨ 'ਤੇ ਲਾਅ ਮੰਤਰੀ ਐਸ.ਪੀ ਸਿੰਘ ਬਘੇਲ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖੇਡ ਮੁਕਾਬਲੇ ਦੇ ਆਖ਼ਰੀ ਨਤੀਜੇ ਵਾਲੇ ਦਿਨ ਪ੍ਰਿਅੰਕਾ ਤਿਵਾੜੀ ਅਧਿਆਪਕਾ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਅਵਾਰਡੀ ਅਧਿਆਪਕਾ ਪ੍ਰਿਅੰਕਾ ਤਿਵਾੜੀ ਨੇ ਦੱਸਿਆ ਕਿ ਮੇਰੇ ਕੋਚ ਬੀ.ਐਸ.ਐਸ.ਏ ਵੱਲੋਂ ਸਵਿਤਾ ਜੋਸ਼ੀ 'ਤੇ ਪ੍ਰਵੇਸ਼ ਜੋਸ਼ੀ ਨੇ ਮੇਰੀ ਕਾਮਯਾਬੀ ਲਈ ਪੂਰਾ ਸਾਥ ਦਿੱਤਾ ।ਇਸ ਖੇਡ ਵਿੱਚ ਆਉਣ ਦੀ ਪ੍ਰੇਰਨਾ ਅਤੇ ਪੂਰਨ ਸਹਿਯੋਗ ਉਹਨਾਂ ਦੇ ਪਤੀ ਪਰਮਿੰਦਰ ਸਿੰਘ ਵੱਲੋਂ ਮਿਲਿਆ।



ਅਧਿਆਪਕਾ ਪ੍ਰਿਅੰਕਾ ਤਿਵਾੜੀ ਦੀ ਇਸ ਪ੍ਰਾਪਤੀ 'ਤੇ ਇੰਜ.ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਜਗਜੀਤ ਸਿੰਘ ਬੀ.ਪੀ.ਈ.ਓ ਭਾਦਸੋਂ-2 ਵੱਲੋਂ  ਵੀ ਬਲਾਕ ਭਾਦਸੋਂ ਦਾ ਨਾਮ ਰੌਸ਼ਨ ਕਰਨ ਲਈ ਅਧਿਆਪਕਾ ਨੂੰ ਮੁਬਾਰਕਾਂ ਦਿੱਤੀਆਂ।

Story You May Like