The Summer News
×
Friday, 17 May 2024

ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੂੰ ਲੱਗਾ ਵੱਡਾ ਝਟਕਾ, ਟਵਿੱਟਰ ‘ਤੇ ਅਕਾਊਂਟ ਤੋਂ ਹੱਟੇ Blue tick

ਚੰਡੀਗੜ੍ਹ (ਸੋਨਮ ਮਲਹੋਤਰਾ) - ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੀ ਰਾਤੋ-ਰਾਤ ਇਸ ਵੱਡੀ ਕਾਰਵਾਈ ਨੇ ਹਲਚਲ ਮਚਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਟਵਿਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਰਾਜਨੀਤਿਕ ਨੇਤਾਵਾਂ ਤੱਕ ਬਲੂ ਟਿੱਕ ਨੂੰ ਹਟਾ ਦਿੱਤਾ ਹੈ। ਆਮ ਲੋਕਾਂ ਲਈ ਤਾਂ ਇਹ ਬਹੁਤ ਆਮ ਗੱਲ ਹੋਵੇਗੀ ਪਰ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਲਈ ਟਵਿਟਰ ਤੋਂ ਬਲੂ ਟਿੱਕ ਗਵਾਉਣਾ ਵੱਡੀ ਗੱਲ ਹੈ।


ਮੀਡੀਆ ਸੂਤਰਾਂ ਮੁਤਾਬਕ ਸੁਪਰਸਟਾਰ ਅਮਿਤਾਭ ਬੱਚਨ, ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ, ਅਭਿਨੇਤਾ ਸ਼ਾਹਰੁਖ ਖਾਨ ਵਰਗੇ ਮਸ਼ਹੂਰ ਸਿਤਾਰਿਆਂ ਦੀ ਪਛਾਣ ਖੋਹ ਲਈ ਗਈ ਹੈ। ਸਿਆਸੀ ਨੇਤਾਵਾਂ ਵਿੱਚ ਅਰਵਿੰਦ ਕੇਜਰੀਵਾਲ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਰਗੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਦੱਸ ਦਈਏ ਕਿ ਜਦੋਂ ਐਲੋਨ ਮਸਕ ਨੇ ਟਵਿਟਰ ਬਲੂ ਦੀ ਕੀਮਤ ਚੁਕਾਉਣ ਲਈ ਕਿਹਾ ਸੀ ਤਾਂ ਕਈ ਯੂਜ਼ਰਸ ਨੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਸੀ। ਖਾਸ ਗੱਲ ਇਹ ਹੈ ਕਿ ਟਵਿਟਰ ਦੇ ਨਵੇਂ ਮਾਲਕ ਨੇ 44 ਅਰਬ ਡਾਲਰ ਖਰਚ ਕਰਕੇ ਟਵਿਟਰ ਨੂੰ ਖਰੀਦਿਆ ਹੈ। ਦਰਅਸਲ ਉਦੋਂ ਤੋਂ ਹੀ ਕੰਪਨੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਸੀ। ਇਸ ਦੇ ਲਈ ਉਸ ਨੂੰ ਇਹ ਵੱਡਾ ਕਦਮ ਚੁੱਕਣਾ ਪਿਆ। ਇਸ ਦੇ ਨਾਲ ਹੀ ਮਸਕ ਨੂੰ ਟਵਿਟਰ 'ਤੇ ਪੇਡ ਸਰਵਿਸ ਲਾਂਚ ਕਰਨੀ ਸੀ।


ਜਾਣਕਾਰੀ ਮੁਤਾਬਕ 20 ਅਪ੍ਰੈਲ ਨੂੰ ਯਾਨੀ ਰਾਤੋ-ਰਾਤ ਟਵਿੱਟਰ ਨੇ ਸਾਰੇ ਖਾਤਿਆਂ ਤੋਂ ਵਿਰਾਸਤੀ ਬਲੂ ਟਿੱਕਸ ਨੂੰ ਹਟਾ ਦਿੱਤਾ ਸੀ। ਜਿਸ ਨਾਲ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਉਨ੍ਹਾਂ ਨੂੰ ਧੋਖੇਬਾਜ਼ਾਂ ਤੋਂ ਵੱਖ ਕਰਨ ਵਿੱਚ ਮਦਦ ਮਿਲੀ। ਉਦੋਂ ਤੋਂ ਸਾਰੇ ਸਿਤਾਰੇ ਨਿਰਾਸ਼ਾ 'ਚ ਹਨ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਰਗੇ ਸਿਆਸਤਦਾਨਾਂ ਨੇ ਵੀ ਆਪਣੇ ਬਲੂ ਟਿੱਕ ਨੂੰ ਗੁਆ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਟਵਿਟਰ ਦੇ ਮਾਲਕ ਮਸਕ ਨੇ ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਵਿੱਚ ਆਪਣੇ 2 ਵੱਡੇ ਦਫਤਰਾਂ ਨੂੰ ਤਾਲਾ ਲਗਾ ਦਿੱਤਾ ਸੀ ਅਤੇ ਕਈ ਹੋਰ ਥਾਵਾਂ 'ਤੇ ਤਾਲਾ ਲਗਾ ਦਿੱਤਾ ਸੀ। ਟਿੱਕ ਗੁਆਉਣ ਵਾਲੇ ਵੱਡੇ ਨਾਵਾਂ ਵਿੱਚ ਬੇਯੋਨਸੀ, ਪੋਪ ਫਰਾਂਸਿਸ, ਓਪਰਾ ਵਿਨਫਰੇ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਹਨ।


ਹੈਰਾਨੀ ਦੀ ਗੱਲ ਹੈ ਕਿ, ਟਵਿੱਟਰ ਕੋਲ ਇਸਦੇ ਬਲੂ-ਚੈੱਕ ਸਿਸਟਮ ਦੇ ਤਹਿਤ ਲਗਭਗ 300,000 ਪ੍ਰਮਾਣਿਤ ਉਪਭੋਗਤਾ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੀਡੀਆ ਵਿਅਕਤੀ, ਐਥਲੀਟ ਸਨ। ਦੱਸ ਦੇਈਏ ਕਿ ਟਵਿਟਰ ਦੇ ਇਸ ਫੈਸਲੇ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਟਵਿੱਟਰ ਐਮਰਜੈਂਸੀ ਵਿੱਚ ਸਹੀ ਜਾਣਕਾਰੀ ਲੈਣ ਲਈ ਇੱਕ ਪਲੇਟਫਾਰਮ ਵਜੋਂ ਆਪਣੀ ਪਛਾਣ ਗੁਆ ਸਕਦਾ ਹੈ।


 

Story You May Like