The Summer News
×
Monday, 20 May 2024

13 ਸਾਲ ਦੀ ਲੜਕੀ ਮਹਿਕ ਨੇ ਰੋਲਰ ਸਕੇਟਿੰਗ ਮੁਕਾਬਲੇ 'ਚ ਦੂਜੀ ਵਾਰੀ ਗੋਲਡ ਮੈਡਲ ਜਿੱਤ ਕੇ ਪਰਿਵਾਰ ਦਾ ਨਾਮ ਕੀਤਾ ਰੌਸ਼ਨ

ਪਟਿਆਲਾ : ਪਟਿਆਲਾ ਦੇ ਨਜ਼ਦੀਕ ਪਿੰਡ ਧਰਮਕੋਟ ਵਿਖੇ 13 ਸਾਲ ਦੀ ਲੜਕੀ ਮਹਿਕ ਨੇ ਰੋਲਰ ਸਕੇਟਿੰਗ ਮੁਕਾਬਲੇ ਵਿਚ ਦੂਜੀ ਵਾਰੀ ਗੋਲਡ ਮੈਡਲ ਜਿੱਤ ਕੇ ਆਪਣਾ ਤੇ ਪਰਿਵਾਰ ਦਾ ਕੀਤਾ ਨਾਂਅ ਰੌਸ਼ਨ ਜਾਣਕਾਰੀ ਦੇ ਅਨੁਸਾਰ ਦੇ ਬੈਂਗਲੋਰ ਦੇ ਵਿੱਚ ਰੋਲਰ ਸਕੇਟਿੰਗ ਮੁਕਾਬਲੇ ਹੋਏ ਜਿਸ ਵਿੱਚ ਦੇਸ ਭਰ ਤੌ11 ਟੀਮਾਂ ਵੱਲੋਂ ਭਾਗ ਲਿਆ ਗਿਆ ਜਿਸ ਵਿੱਚ ਮਿਹਨਤ ਕਰ ਕੇ ਪਿੰਡ ਧਰਮਕੋਟ ਦੀ ਰਹਿਣ ਵਾਲੀ ਲੜਕੀ ਮਹਿਕ ਨੇ ਗੋਲਡ ਮੈਡਲ ਜਿੱਤਿਆ ਜਿਸ ਦਾ ਪਰਿਵਾਰਕ ਮੈਂਬਰਾਂ ਵੱਲੋਂ ਘਰ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਮਨਾਈ ਗਈ ਇਸ ਮੌਕੇ ਤੇ ਉਸ ਦੇ ਮਾਤਾ ਪਿਤਾ ਵੱਲੋਂ ਮੂੰਹ ਮਿੱਠਾ ਕਰਵਾਇਆ। ਮਹਿਕ ਵੱਲੋਂ ਵੀ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

Story You May Like