The Summer News
×
Friday, 17 May 2024

73 ਕੰਪਨੀਆਂ ਨੇ ਨਿਵੇਸ਼ਕਾਂ ਨੂੰ ਇਸ ਸਾਲ ਦਿੱਤਾ ਬੋਨਸ

(ਸ਼ਾਕਸ਼ੀ ਸ਼ਰਮਾ)


ਸ਼ੇਅਰ ਬਾਜ਼ਾਰ ‘ਚ ਭਾਰੀ ਉਤਾਰ ਚੜ੍ਹਾਅ ਵਿਚ ਕੰਪਨੀਆਂ ਨੇ ਨਿਵੇਸ਼ਕਾਂ ਦੀ ਝੋਲੀ ਭਰੀ ਹੈ। ਵਿੱਤ ਵਰ੍ਹੇ 2022-23 ਵਿੱਚ ਹੁਣ ਤੱਕ ਕੁੱਲ 73 ਕੰਪਨੀਆਂ ਨੇ ਨਿਵੇਸ਼ਕਾਂ ਨੂੰ ਬੋਨਸ ਦਿੱਤਾ ਹੈ। ਇਹ ਪਿਛਲੇ 12 ਵਰ੍ਹਿਆਂ ਦਾ ਰਿਕਾਰਡ ਹੈ।2010 ਵਿੱਚ 90 ਕੰਪਨੀਆਂ ਨੇ ਬੋਨਸ ਦਿੱਤਾ ਸੀ। ਇਸ ਸਾਲ ਬੋਨਸ ਘੋਸ਼ਿਤ ਕਰਨ ਦਾ ਰਿਕਾਰਡ 2018 ਨੂੰ ਪਿੱਛੇ ਛੱਡ ਚੁੱਕਾ ਹੈ। ਉਸ ਸਾਲ 78 ਕੰਪਨੀਆਂ ਨੇ ਬੋਨਸ ਦਿੱਤਾ ਸੀ। ਕੋਈ ਵੀ ਕੰਪਨੀ ਬੋਨਸ ਤਦ ਦਿੰਦੀ ਹੈ ਜਦ ਉਸ ਨੂੰ ਜ਼ਿਆਦਾ ਮੁਨਾਫਾ ਮਿਲਿਆ ਹੋਵੇ।ਬੋਨਸ ਦੇਣ ਵਾਲੀ ਪ੍ਰਮੁੱਖ ਕੰਪਨੀਆਂ ਵਿੱਚੋ ਇੰਡੀਅਨ ਆਇਲ, ਵਰੁਣ ਬੇਵਰੇਜੇਸ, ਟੌਰੈਂਟ ਫਾਰਮ, ਯੂ ਸਮਾਲ ਫਾਇਨੈਂਸ, ਆਰ.ਈ. ਸੀ. ਅਜੰਤਾ ਫਾਰਮ ਆਦਿ ਹਨ। ਵਰਤਮਾਨ ਨਿਵੇਸ਼ਕਾਂ ਨੂੰ ਕੰਪਨੀਆਂ ਬੋਨਸ ਦੇ ਰੂਪ ‘ਚ ਵਧੇਰੇ ਸ਼ੇਅਰ ਦਿੰਦੀਆਂ ਹਨ। ਇਸ ਵਿਚ ਸ਼ੇਅਰ ਤੇ ਇਕ ਸ਼ੇਅਰ ਜਾਂ ਫਿਰ ਹਰ ਸ਼ੇਅਰ ਤੇ ਦੋ ਸ਼ੇਅਰ ਵੀ ਬੋਨਸ ਦੇ ਰੂਪ ‘ਚ ਦਿੱਤੇ ਜਾ ਸਕਦੇ ਹਨ।


Story You May Like