The Summer News
×
Monday, 20 May 2024

66ਵੀਆਂ 'ਰਾਜ ਪੱਧਰੀ ਸਕੂਲ ਖੇਡਾਂ' ਵਿੱਚ ਮੁੰਡਿਆਂ ਦੇ ਮੁਕਾਬਲੇ ਸੰਪੰਨ

 

ਐੱਸਏਐੱਸ ਨਗਰ, 27 ਨਵੰਬਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ  ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਪੰਜਾਬ ਰਾਜ ਪੱਧਰੀ ਸਕੂਲ ਖੇਡਾਂ' ਦੇ ਆਖ਼ਰੀ ਦਿਨ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਮੁਹਾਲੀ ਵਿਖੇ ਮੁੰਡਿਆਂ ਦੇ ਅੰਡਰ-14 ਕਬੱਡੀ ਦੇ ਮੁਕਾਬਲੇ ਸੰਪੰਨ ਹੋਏ।

 

ਜਾਣਕਾਰੀ ਦਿੰਦਿਆਂ ਡੀਐੱਮ ਖੇਡਾਂ ਪਰਮਵੀਰ ਕੌਰ ਨੇ ਦੱਸਿਆ ਕਿ ਅੱਜ ਮੁੰਡਿਆਂ ਦੀ ਕਬੱਡੀ ਦੇ ਨਾਕ ਆਊਟ ਮੈਚ ਕਰਵਾਏ ਗਏ, ਪਹਿਲੇ ਸੈਮੀਫਾਈਨਲ ਵਿੱਚ ਫ਼ਤਹਿਗੜ੍ਹ ਸਾਹਿਬ ਨੇ ਮਾਨਸਾ ਨੂੰ ਹਰਾਇਆ। ਦੂਜੇ ਸੈਮੀਫਾਈਨਲ ਵਿੱਚ ਜ਼ਿਲ੍ਹਾ ਬਠਿੰਡਾ ਨੇ ਪਟਿਆਲਾ ਨੂੰ ਹਰਾਇਆ। ਤੀਜੇ ਸਥਾਨ ਤੇ ਪਟਿਆਲਾ ਜ਼ਿਲ੍ਹਾ ਜੇਤੂ ਰਿਹਾ।ਇਸ ਤਰ੍ਹਾਂ ਫਾਈਨਲ ਮੁਕਾਬਲਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਬਠਿੰਡਾ ਵਿਚਕਾਰ ਹੋਇਆ ਜਿਸ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ 46 ਦੇ ਮੁਕਾਬਲੇ 51 ਅੰਕਾਂ ਨਾਲ ਬਠਿੰਡਾ ਨੂੰ ਹਰਾਇਆ।

 

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੋਏ ਮੈਚਾਂ ਵਿੱਚ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਵੱਲੋਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕੌਮੀ ਖੇਡਾਂ ਲਈ ਪੰਜਾਬ ਰਾਜ ਦਾ ਨਾਂ ਚਮਕਾਉਣ ਲਈ ਹੱਲਾਸ਼ੇਰੀ ਦਿੱਤੀ।

 

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ,ਪ੍ਰਿੰਸੀਪਲ ਸਲਿੰਦਰ ਸਿੰਘ 3ਬੀ1ਮੇਜਬਾਨ, ਭੁਪਿੰਦਰ ਸਿੰਘ ਖਰੜ ਗਰਾਂਊਂਡ ਇੰਚਾਰਜ, ਪ੍ਰਵੀਨ ਕੁਮਾਰ ਸਹੌੜਾਂ ਮੈੱਸ ਇੰਚਾਰਜ, ਸੁਹਿੰਦਰ ਕੌਰ ਹੁਸ਼ਿਆਰਪੁਰ ਗਰਾਂਊਂਡ ਇੰਚਾਰਜ, ਹਰਿੰਦਰ ਕੌਰ ਗੀਗੇਮਾਜਰਾ ਗਰਾਂਊਂਡ ਇੰਚਾਰਜ, ਹੈੱਡ ਮਾਸਟਰ ਸੰਜੀਵ ਕੁਮਾਰ ਮੌਲੀ ਬੈਦਵਾਨ ਸਵਾਗਤੀ ਕਮੇਟੀ ਅਤੇ ਮੈੱਸ ਸਕੱਤਰ, ਮਨਪ੍ਰੀਤ ਮਾਂਗਟ ਲਾਂਡਰਾਂ ਰਿਹਾਇਸ਼ ਇੰਚਾਰਜ, ਗੁਰਸੇਵਕ ਸਿੰਘ ਦੇਵੀਨਗਰ ਗਰਾਂਊਂਡ ਅਤੇ ਭਾਰ ਤੋਲ ਇੰਚਾਰਜ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ, ਅਧਿਆਤਮ ਪ੍ਰਕਾਸ਼ ਹਰਪ੍ਰੀਤ ਸਿੰਘ ਅਤੇ (ਮੀਡੀਆ ਟੀਮ) ਡਿਊਟੀ ਤੇ ਤਾਇਨਾਤ ਸਪੋਰਟਸ ਦੇ ਲੈਕਚਰਾਰ ਅਤੇ ਫਿਜ਼ੀਕਲ ਅਧਿਆਪਕ ਹਾਜ਼ਰ ਸਨ।

Story You May Like